ਭਗਵੰਤ ਮਾਨ ਨੇ ਚੁੱਕੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ, ਹੁਣ ਮਾਨ ਦੇ ਹੱਥ ਹੋਵੇਗੀ ਪੰਜਾਬ ਦੀ ਕਮਾਨ

by jaskamal

ਨਿਊਜ਼ ਡੈਸਕ : ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਤੀਜੀ ਧਿਰ ਦੀ ਸਰਕਾਰ ਬਣ ਰਹੀ ਹੈ ਤੇ ਚੌਥੀ ਵਾਰ ਰਾਜ ਭਵਨ ਤੋਂ ਬਾਹਰ ਮੁੱਖ ਮੰਤਰੀ ਨੂੰ ਸਹੁੰ ਚੁੱਕੀ ਗਈ ਹੈ। ਭਗਵੰਤ ਮਾਨ ਨੇ ਰਾਜਪਾਲ ਦੀ ਅਗਵਾਈ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਹੁਣ ਪੂਰਨ ਤੌਰ 'ਤੇ ਪੰਜਾਬ ਦੀ ਕਮਾਨ ਅੱਜ ਤੋਂ ਭਗਵੰਤ ਮਾਨ ਹੱਥਾਂ ਵਿਚ ਹੈ।

ਆਮ ਆਦਮੀ ਪਾਰਟੀ ਦੀ ਜ਼ਬਰਦਸਤ ਜਿੱਤ ਤੋਂ ਬਾਅਦ ਭਗਵੰਤ ਮਾਨ ਅੱਜ ਨਵਾਂਸ਼ਹਿਰ ਦੇ ਖਟਕੜ ਕਲਾਂ ਵਿਖੇ ਕੁਝ ਸਮੇਂ ਲਈ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਕਈ ਨੇਤਾ ਪਹੁੰਚ ਗਏ ਹਨ। ਸਮਾਰੋਹ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੀ ਪਹੁੰਚ ਚੁੱਕੇ ਹਨ। ਸਮਾਗਮ ਵਾਲੀ ਥਾਂ 'ਤੇ ਭਗਵੰਤ ਮਾਨ ਵੀ ਪਹੁੰਚਣ ਵਾਲੇ ਹਨ। ਸਮਾਗਮ ਵਾਲੀ ਥਾਂ 'ਤੇ ਲੋਕ ਬਸੰਤੀ ਪੱਗਾਂ ਅਤੇ ਔਰਤਾਂ ਬਸੰਤੀ ਦੁਪੱਟੇ 'ਚ ਨਜ਼ਰ ਆ ਰਹੀਆਂ ਹਨ।