ਭਗਵੰਤ ਮਾਨ ਦੀ ਮਾਂ ਨੇ ਕਿਹਾ- ਸਾਡੇ ‘ਚ ਤਾਂ ਕਦੇ ਕੋਈ ਸਰਪੰਚ ਨਹੀਂ ਸੀ ਬਣਿਆ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦਾ ਅਮਲ ਮੁਕੰਮਲ ਹੋ ਗਿਆ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਭਗਵੰਤ ਮਾਨ ਦੀ ਮਾਂ ਨੇ ਕਿਹਾ ਕਿ ਉਸ ਦਾ ਪੁੱਤ ਮੁੱਖ ਮੰਤਰੀ ਬਣ ਗਿਆ ਹੈ। ਉਨ੍ਹਾਂ ਆਖਿਆ ਹੈ ਕਿ ਉਨ੍ਹਾਂ ਵਿਚੋਂ ਤਾਂ ਕਦੇ ਕੋਈ ਸਰਪੰਚ ਵੀ ਨਹੀਂ ਸੀ। ਉਨ੍ਹਾਂ ਨੇ ਨਾ ਕਦੇ ਐਮਪੀ ਤੇ ਨਾ ਕਲਾਕਾਰ ਬਣਨ ਬਾਰੇ ਸੋਚਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦੇ-ਪੜਦਾਦੇ ਸਿੱਧੇ-ਸਾਧੇ ਬੰਦੇ ਸੀ। ਅਸੀਂ ਤਾਂ ਖੇਤੀ ਵਾਲੇ ਬੰਦੇ ਹਾਂ।ਉਨ੍ਹਾਂ ਵਿਚੋਂ ਨਾ ਕਦੇ ਕੋਈ ਐਮਪੀ ਬਣਿਆ ਸੀ ਤੇ ਨਾ ਸਰਪੰਚ। ਹੁਣ ਲੋਕ ਭਗਵੰਤ ਮਾਨ ਨੂੁੰ ਮੁੱਖ ਮੰਤਰੀ ਬਣਾ ਰਹੇ ਹਨ।

More News

NRI Post
..
NRI Post
..
NRI Post
..