Bharat Jodo Yatra ਹੁਣ ਪਹੁੰਚੀ ਆਖਰੀ ਪੜਾਅ ‘ਤੇ, ਅੱਜ ਪਠਾਨਕੋਟ ‘ਚ ਹੋਵੇਗੀ ਰੈਲੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ ਦੌਰਾਨ 8 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰ 'ਚੋ ਲੰਘ ਰਹੀ ਹੈ। ਅੱਜ ਭਾਰਤ ਜੋੜੋ ਯਾਤਰਾ ਦਾ ਪੰਜਾਬ 'ਚ ਆਖਰੀ ਦਿਨ ਹੈ। ਇਸ ਦੇ ਮੱਦੇਨਜ਼ਰ ਅੱਜ ਪਠਾਨਕੋਟ 'ਚ ਰੈਲੀ ਕੀਤੀ ਜਾਵੇਗੀ। ਇਸ ਤੋਂ ਬਾਅਦ ਯਾਤਰਾ ਕੰਮੁ ਕਸ਼ਮੀਰ ਵਿੱਚ ਪ੍ਰਵੇਸ਼ ਹੋਵੇਗੀ । ਦੱਸਿਆ ਜਾ ਰਿਹਾ ਰਾਹੁਲ ਗਾਂਧੀ ਪਠਾਨਕੋਟ ਰੈਲੀ ਨੂੰ ਸੰਬੋਧਨ ਕਰਨਗੇ। ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਜੰਮੂ ਕਸ਼ਮੀਰ 'ਚ ਹੀ ਸਮਾਪਤ ਕੀਤੀ ਜਾਵੇਗੀ। ਪੰਜਾਬ ਦੇ ਪਠਾਨਕੋਟ 'ਚ ਹੋਣ ਵਾਲੀ ਰੈਲੀ ਦੌਰਾਨ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੇ ਹੋਰ ਵੀ ਆਗੂ ਹਿੱਸਾ ਲੈਣਗੇ ।ਭਾਰਤ ਜੋੜੋ ਯਾਤਰਾ ਦਾ ਅੱਜ 125ਵਾਂ ਦਿਨ ਹੈ।ਜ਼ਿਕਰਯੋਗ ਹੈ ਕਿ ਜਲੰਧਰ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਨਾਲ ਰੈਲੀ 'ਚ ਮੌਜੂਦ MLA ਸੰਤੋਖ ਸਿੰਘ ਚੋਧਰੀ ਨੂੰ ਦਿਲ ਦਾ ਦੌਰਾ ਪੈ ਗਿਆ ਸੀ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ।