ਸ਼ਰਾਬ ਪਿਲਾ ਕੇ ਭੂਆ ਦੇ ਮੁੰਡੇ ਦਾ ਬੇਰਹਿਮੀ ਨਾਲ ਕਤਲ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਗਰਾਓ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਭੂਆ ਦੇ ਮੁੰਡੇ ਨੂੰ ਉਸ ਦੇ ਦੋਸਤਾਂ ਨਾਲ ਸ਼ਰਾਬ ਪਿਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਸ ਦੀ ਲਾਸ਼ ਨੂੰ ਨਹਿਰ 'ਚ ਸੁੱਟ ਦਿੱਤਾ । ਪੁਲਿਸ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਵਾਸੀ ਚੌਕੀਮਾਨ ਜਿਸ ਦੇ ਪਿਤਾ ਕੈਨੇਡਾ 'ਚ ਰਹਿੰਦੇ ਹਨ। ਬੀਤੀ ਦਿਨੀਂ ਆਪਣੇ ਰਿਸ਼ਤੇਦਾਰੀ ਵਿੱਚ ਲੱਗਦੇ ਚਾਚੇ ਦੇ ਪੁੱਤ ਅਮਨਦੀਪ ਸਿੰਘ ਨਾਲ ਘਰ ਦੇ ਬਾਹਰ ਖੜ੍ਹੇ ਗੱਲਾਂ ਕਰ ਰਹੇ ਸਨ । ਇਸ ਦੌਰਾਨ ਇਹ ਉੱਥੇ ਅਮਨਦੀਪ ਦੇ ਮਾਮੇ ਦਾ ਮੁੰਡਾ ਇਕਬਾਲ ਸਿੰਘ ਵਾਸੀ ਜੋਧਾ, ਜੋ ਕਿ ਕੁਝ ਦਿਨ ਪਹਿਲਾਂ ਹੀ ਇੰਗਲੈਂਡ ਤੋਂ ਆਇਆ ਸੀ ।

ਦੱਸਣਯੋਗ ਹੈ ਕਿ ਅਮਨਦੀਪ ਤੇ ਇਕਬਾਲ ਸਿੰਘ ਆਪਸ ਵਿੱਚ ਭੂਆ -ਮਾਮੇ ਦੇ ਮੁੰਡੇ ਹਨ। ਗੱਲਾਂ ਕਰਨ ਤੋਂ ਬਾਅਦ ਇਕਬਾਲ ਸਿੰਘ ਨੇ ਉਨ੍ਹਾਂ ਨੂੰ ਕਿਹਾ ਚਲੋ ਅੱਜ ਸ਼ਰਾਬ ਪੀਂਦੇ ਹਾਂ। ਜਿਸ ਤੋਂ ਬਾਅਦ ਚਾਰੇ ਕਾਰ ਤੇ ਅਮਨਦੀਪ ਦੀ ਚੌਕੀਮਾਨ ਤੋਂ ਮੋਟਰ 'ਤੇ ਚਲੇ ਗਏ ,ਉੱਥੇ ਜਾ ਕੇ ਸਾਰੀਆਂ ਨੇ ਸ਼ਰਾਬ ਪੀਤੀ ਪਰ ਇਕਬਾਲ ਸਿੰਘ ਨੇ ਉਨ੍ਹਾਂ ਨਾਲ ਸ਼ਰਾਬ ਨਹੀ ਪੀਤੀ। ਉਸ ਤੋਂ ਬਾਅਦ ਇਕਬਾਲ ਸਿੰਘ ਅਮਨਦੀਪ ਸਿੰਘ ਉਰਫ਼ ਅਮਨਾ ਤੇ ਮਨਜੋਤ ਸਿੰਘ ਨੂੰ ਉਨ੍ਹਾਂ ਦੇ ਘਰ ਛੱਡ ਦਿੱਤਾ ਪਰ ਅਮਨਦੀਪ ਸਿੰਘ ਨੂੰ ਨਾਲ ਕਾਰ ਵਿੱਚ ਬਿਠਾ ਕੇ ਨਾਲ ਲੈ ਗਿਆ।

ਅਗਲੇ ਦਿਨ ਸਵੇਰੇ ਅਮਨਦੀਪ ਦੀ ਮਾਤਾ ਨੇ ਅਮਨਦੀਪ ਅਮਨਾ ਨੂੰ ਦੱਸਿਆ ਕਿ ਦੇਰ ਰਾਤ ਦਾ ਅਮਨਦੀਪ ਸਿੰਘ ਘਰ ਨਹੀ ਆਇਆ। ਜਿਸ ਤੋਂ ਬਾਅਦ ਅਮਨਦੀਪ ਅਮਨਾ ਤੇ ਮਨਜੋਤ ,ਇਕਬਾਲ ਸਿੰਘ ਦੇ ਘਰ ਗਏ, ਜਿੱਥੇ ਇਕਬਾਲ ਨੇ ਅਮਨਦੀਪ ਬਾਰੇ ਪੁੱਛਿਆ। ਪੁਲਿਸ ਅਧਿਕਾਰੀ ਜਸਵਿੰਦਰ ਨੇ ਦੱਸਿਆ ਕਿ ਨਹਿਰ 'ਚ ਇੱਕ ਤੈਰਦੀ ਹੋਈ ਲਾਸ਼ ਮਿਲੀ,ਜੋ ਦੇਰ ਰਾਤ ਲਾਪਤਾ ਹੋਏ ਅਮਨਦੀਪ ਸਿੰਘ ਦੀ ਸੀ । ਉਸ ਦੇ ਸਿਰ 'ਤੇ ਕਈ ਗੰਭੀਰ ਸੱਟਾਂ ਲੱਗੀਆਂ ਹੋਈਆਂ ਸਨ, ਜਦੋ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਕਬਾਲ ਸਿੰਘ ਨੇ ਪੁਰਾਣੀ ਰੰਜਿਸ਼ ਦੇ ਚਲਦੇ ਅਮਨਦੀਪ ਦਾ ਕਤਲ ਕੀਤਾ ਹੈ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।