
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭੁਪਿੰਦਰ ਸਿੰਘ UK ਪ੍ਰੀਮੀਅਰ ਲੀਗ 'ਚ ਸਹਾਇਕ ਰੈਫਰੀ ਦੇ ਰੂਪ 'ਚ ਸੇਵਾ ਨਿਭਾਉਣ ਵਾਲੇ ਪਹਿਲੇ ਪੰਜਾਬੀ ਬਣ ਗਏ ਹਨ। ਦੱਸ ਦਈਏ ਕਿ 37 ਸਾਲਾ ਭੁਪਿੰਦਰ ਸਿੰਘ ਸੇਟ ਮੈਰੀ ਸਟੇਡੀਅਮ 'ਚ ਸਾਊਥੈਪਟਨ ਤੇ ਨਾਟਿਘੰਮ ਫੋਰੈਸਟ 'ਚ ਹੋਏ ਮੁਕਾਬਲੇ 'ਚ ਕਾਰਜਕਾਰੀ ਟੀਮ ਦਾ ਹਿੱਸਾ ਸੀ। ਭਪਿੰਦਰ ਨੇ ਕਿਹਾ ਇਹ ਮੇਰੇ ਹੁਣ ਤੱਕ ਦੇ ਰੈਫਰੀ ਸਫ਼ਰ ਦਾ ਸਭ ਦਾ ਮਾਣ ਵਾਲਾ ਪਲ ਹੋਣਾ ਚਾਹੀਦਾ ਹੈ । ਇਹ ਉਸ ਦਿਸ਼ਾ ਵੱਲ ਇੱਕ ਕਦਮ ਹੈ… ਜਿੱਥੇ ਮੈ ਪਹੁੰਚਣਾ ਚਾਹੁੰਦਾ ਹਾਂ। ਉਮੀਦ ਹੈ ਕਿ ਇਹ ਅਗਲੀ ਪੀੜ੍ਹੀ ਨੂੰ ਰੈਫਰੀ ਕੋਰਸ ਲਈ ਪ੍ਰੇਰਿਤ ਕਰਨ 'ਚ ਸਹਾਇਤਾ ਕਰੇਗਾ ।
ਹੋਰ ਖਬਰਾਂ
Rimpi Sharma
Rimpi Sharma