ਬੀਬੀ ‘ਰਾਜਿੰਦਰ ਕੌਰ ਭੱਠਲ’ ਨੂੰ ਸਰਕਾਰੀ ਕੋਠੀ ਖ਼ਾਲੀ ਕਰਨ ਦੇ ਹੁਕਮ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪੰਜਾਬ ਸਰਕਾਰ ਵੱਲੋਂ 5 ਮਈ ਤੱਕ ਸਰਕਾਰੀ ਕੋਠੀ ਖ਼ਾਲੀ ਕਰਨ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਰਾਜਿੰਦਰ ਕੌਰ ਭੱਠਲ ਕੋਲ ਸਰਕਾਰੀ ਕੋਠੀ ਖ਼ਾਲੀ ਕਰਨ ਲਈ ਸਿਰਫ 2 ਦਿਨਾਂ ਦਾ ਹੋਰ ਸਮਾਂ ਬਚਿਆ ਹੈ 'ਤੇ ਜੇਕਰ ਉਹ ਇਨ੍ਹਾਂ 2 ਦਿਨਾਂ ਅੰਦਰ ਕੋਠੀ ਖ਼ਾਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਮਾਰਕਿਟ ਕਿਰਾਏ ਦੇ ਨਾਲ ਹੀ 126 ਫ਼ੀਸਦੀ ਜੁਰਮਾਨਾ ਵੀ ਭਰਨਾ ਪਵੇਗਾ।ਦੱਸਣਯੋਗ ਹੈ ਕਿ ਰਾਜਿੰਦਰ ਕੌਰ ਭੱਠਲ ਨੂੰ ਸਰਕਾਰੀ ਕੋਠੀ ਮਿਲਣ ਦੇ ਨਾਲ ਹੀ ਬਿਜਲੀ 'ਤੇ ਪਾਣੀ ਵੀ ਮੁਫ਼ਤ ਹੀ ਮਿਲਦੇ ਸਨ।