ਅਲੇਕਸੀ ਨੈਵਲੀਨੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ‘ਚ ਬਿਡੇਨ ਪ੍ਰਸ਼ਾਸਨ ਨੇ ਰੂਸ ਉੱਤੇ ਪਾਬੰਦੀ ਲਗਾਈ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ)- ਅਮਰੀਕੀ ਸਰਕਾਰ ਨੇ ਰੂਸ ਦੇ 7 ਚੋਟੀ ਦੇ ਅਧਿਕਾਰੀਆਂ 'ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ਵਿਚੋਂ ਕੁਝ ਖੁਫੀਆ ਅਧਿਕਾਰੀ ਵੀ ਹਨ। ਮੰਨਿਆ ਜਾਂਦਾ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਆਲੋਚਕ ਅਲੇਕਸੀ ਨੈਵਲੀਨੀ ਨੂੰ ਜ਼ਹਿਰ ਦੇਣ ਦੇ ਮਾਮਲੇ ਵਿਚ ਸ਼ਾਮਲ ਸਨ। ਇਹ ਪਾਬੰਦੀ ਰੂਸ ਨੇ ਨਵਲਾਨੀ ਦੀ ਹੱਤਿਆ ਦੀਆਂ ਕੋਸ਼ਿਸ਼ਾਂ ਖਿਲਾਫ ਲਗਾਈ ਹੈ, ਹਾਲਾਂਕਿ ਰੂਸ ਨੇ ਨਵਲਾਨੀ ਉੱਤੇ ਹੋਏ ਕਾਤਲਾਨਾ ਹਮਲੇ ਤੋਂ ਇਨਕਾਰ ਕੀਤਾ ਹੈ।

ਜੋਅ ਬਿਡੇਨ ਪ੍ਰਸ਼ਾਸਨ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਨਵਲਾਨੀ ਉੱਤੇ 20 ਅਗਸਤ 2020 ਨੂੰ ਨਰਵ ਏਜੰਟ ਦੇ ਨਾਲ ਹਮਲਾ ਕੀਤਾ ਗਿਆ, ਜਿਸ ਵਿਚ ਰੂਸ ਦੇ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਦੇ ਅਧਿਕਾਰੀ ਵੀ ਸ਼ਾਮਲ ਸਨ। ਨਵਲਾਨੀ 'ਤੇ ਹਮਲੇ ਤੋਂ ਬਾਅਦ ਡੋਨਾਲਡ ਟਰੰਪ ਦੀ ਸਰਕਾਰ ਨੇ ਰੂਸ ਬਾਰੇ ਬਿਆਨਬਾਜ਼ੀ ਕੀਤੀ, ਪਰ ਕੋਈ ਪਾਬੰਦੀ ਨਹੀਂ ਲਗਾਈ। ਇਸ ਦੇ ਨਾਲ ਹੀ, ਬਿਡਨ ਪ੍ਰਸ਼ਾਸਨ ਨੇ ਨਾ ਸਿਰਫ ਰੂਸ ਦੀ ਸਖਤ ਨਿੰਦਾ ਕੀਤੀ, ਬਲਕਿਰੂਸ ਦੇ 7 ਚੋਟੀ ਦੇ ਅਧਿਕਾਰੀਆਂ 'ਤੇ ਪਾਬੰਦੀ ਵੀ ਲਗਾਈ ਹੈ।

ਇੱਕ ਅਧਿਕਾਰੀ ਨੇ ਕਿਹਾ ਕਿ ਅਸੀਂ ਨਾ ਤਾਂ ਰੂਸ ਨਾਲ ਆਪਣੇ ਸੰਬੰਧਾਂ ਨੂੰ ਦੁਬਾਰਾ ਸਥਾਪਤ ਕਰ ਰਹੇ ਹਾਂ, ਅਤੇ ਨਾ ਹੀ ਸੰਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀ ਦੇਸ਼ਾਂ ਦੀ ਨੀਤੀ ਸਪੱਸ਼ਟ ਹੈ ਕਿ ਰੂਸ ਆਪਣੀ ਸਰਹੱਦ ਤੋਂ ਬਾਹਰ ਜੋ ਵੀ ਅਨੈਤਿਕ ਕੰਮ ਕਰੇਗਾ, ਅਸੀਂ ਇਸ ‘ਤੇ ਪਾਬੰਦੀ ਲਗਾਵਾਂਗੇ।