ਬਰਫ਼ੀਲੇ ਤੂਫ਼ਾਨ ਕਾਰਨ ਬਾਈਡੇਨ ਨੇ ਐਮਰਜੈਂਸੀ ਘੋਸ਼ਣਾ ਨੂੰ ਦਿੱਤੀ ਮਨਜ਼ੂਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਬਰਫ਼ੀਲੇ ਤੂਫ਼ਾਨ ਨੂੰ ਦੇਖਦੇ ਨਿਊਯਾਰਕ ਰਾਜ ਲਈ ਐਮਰਜੈਂਸੀ ਘੋਸ਼ਣਾ ਨੂੰ ਮਨਜ਼ੂਰੀ ਦਿੱਤੀ ਹੈ। ਜਾਣਕਾਰੀ ਅਨੁਸਾਰ ਬਾਈਡੇਨ ਨੇ ਬਰਫੀਲੇ ਤੂਫ਼ਾਨ ਤੋਂ ਬਾਅਦ ਸੰਬੋਧਿਤ ਕਰਦੇ ਸਥਾਨਕ ਪ੍ਰਤੀਕਿਰਿਆ ਦੇ ਯਤਨਾਂ ਨੂੰ ਪੂਰਨ ਕਰਨ ਲਈ ਸੰਘੀ ਸਹਾਇਤਾ ਦੇ ਆਦੇਸ਼ ਦਿੱਤੇ ਹਨ। ਨਿਊਯਾਰਕ ਦੀ ਗਵਰਨਰ ਕੈਥੀ ਨੇ ਟਵੀਟ ਕਰ ਕਿਹਾ ਕਿ ਅਸੀਂ ਹਫਤੇ ਦੇ ਅੰਤ 'ਚ ਰਿਕਾਰਡ ਤੋੜ ਬਰਫੀਲੇ ਤੂਫ਼ਾਨ ਦਾ ਸਾਹਮਣਾ ਕੀਤਾ। ਤੂਫਾਨ ਨੇ 24 ਘੰਟਿਆਂ ਦੇ ਅੰਦਰ ਸਭ ਤੋਂ ਵੱਧ ਬਰਫ਼ਬਾਰੀ ਦਾ ਰਾਜ ਰਿਕਾਰਡ ਕਾਇਮ ਕੀਤਾ । ਬਰਫੀਲੇ ਤੂਫ਼ਾਨ ਕਾਰਨ ਲੋਕਾਂ ਦੇ ਘਰਾਂ ਦੀ ਬਿਜਲੀ ਬੰਦ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।