ਅਮਰੀਕਾ ਚੋਣਾਂ ਵਿਚ ਜੋ ਬਾਇਡਨ ਦੇਣਗੇ ਡੌਨਲਡ ਟਰੰਪ ਨੂੰ ਟੱਕਰ

by mediateam
ਅਮਰੀਕਾ 'ਚ ਨਵੰਬਰ 'ਚ ਰਾਸ਼ਟਰਪਤੀ ਅਹੁਦੇ ਲਈ ਚੋਣ ਹੋਵੇਗੀ ਵਾਸ਼ਿੰਗਟਨ ਦੇ ਸਿਆਸੀ ਦਿੱਗਜ਼ ਬਾਇਡਨ ਹੁਣ ਨਵੰਬਰ ਦੀ ਚੋਣ 'ਚ ਮੌਜੂਦਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੌਨਲਡ ਟਰੰਪ ਨੂੰ ਟੱਕਰ ਦੇਣਗੇ।ਬਾਇਡਨ ਨੇ ਟਵਿੱਟਰ 'ਤੇ ਕਿਹਾ 'ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੇ ਨੌਮੀਨੇਸ਼ਨ ਨੂੰ ਸਵੀਕਾਰ ਕਰਨਾ ਮੇਰੀ ਜ਼ਿੰਦਗੀ ਦਾ ਸਨਮਾਨ ਹੈ।' ਡੈਮੋਕ੍ਰੇਟਿਕ ਨੈਸ਼ਨਲ ਕਨਵੈਂਸ਼ਨ ਦੇ ਦੂਜੇ ਦਿਨ ਬਾਇਡਨ ਦਾ ਨਾਂ ਨੌਮੀਨੇਟ ਕੀਤਾ ਗਿਆ। ਡੈਮੋਕ੍ਰੇਟਿਕ ਪਾਰਟੀ ਨੇ ਮੰਗਲਵਾਰ ਜੋ ਬਾਇਡਨ ਨੂੰ ਅਧਿਕਾਰਤ ਤੌਰ 'ਤੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਹੈ ।' ਜੋ ਬਾਇਡਨ ਨੇ ਇਸ ਤੋਂ ਪਹਿਲਾਂ ਦੋ ਵਾਰ ਰਾਸ਼ਟਰਪਤੀ ਦਾ ਉਮੀਦਵਾਰ ਬਣਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ 'ਚ ਸਫ਼ਲ ਨਹੀਂ ਹੋ ਸਕੇ ਸਨ। ਇਸ ਵਾਰ ਰਾਸ਼ਟਰਪਤੀ ਚੋਣ 'ਚ ਉਮੀਦਵਾਰ ਬਣਨ ਦੀ ਆਪਣੀ ਸਿਆਸੀ ਇੱਛਾ ਪੂਰੀ ਹੋਣ 'ਤੇ ਉਨ੍ਹਾਂ ਟਵੀਟ ਕਰਕੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਨਮਾਨ ਹੈ।