by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਉੱਚੇ ਰਸਤੇ ਤੋਂ ਡਿੱਗਣ ਕਾਰਨ 18 ਲੋਕ ਗੰਭੀਰ ਜਖ਼ਮੀ ਹੋ ਗਏ। ਜਿਨ੍ਹਾਂ 'ਚ 17 ਬੱਚੇ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਇਹ ਹਾਦਸਾ ਵਿਨੀਪੈਨ ਦੇ ਸੇਟ ਬੋਨੀਫੇਸ ਖੇਤਰ ਦੇ ਕੋਲ ਵਾਪਰਿਆ , ਜਦੋ ਸੈੱਟ ਜੋਨਜ਼ ਰੇਵੇਂਨਸਕੋਰਟ ਸਕੂਲ ਦੇ ਛੋਟੇ ਬੱਚੇ ਫੀਲਡ ਟ੍ਰਿਪ 'ਤੇ ਸਨ ।ਕੁਝ ਬੱਚੇ ਉੱਚੇ ਰਸਤੇ ਕੋਲ ਜਾ ਕੇ ਡਿੱਗ ਗਏ ਤੇ ਕੁਝ ਹੇਠਾਂ ਫਿਸਲ ਗਏ ।ਜਿਨ੍ਹਾਂ ਕਾਰਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਜਖ਼ਮੀ ਬੱਚਿਆਂ ਨੂੰ ਹੁਣ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ । ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।