ਵੱਡਾ ਹਾਦਸਾ : ਬੱਸ ਪਲਟਣ ਨਾਲ 4 ਸਵਾਰੀਆਂ ਦੀ ਮੌਤ, ਕਈ ਜਖ਼ਮੀ

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪੁਲਵਾਮਾ ਵਿੱਚ ਸੰਤੁਲਨ ਗੁਆ ਕੇ ਬੱਸ ਸੜਕ 'ਤੇ ਪਲਟ ਗਈ। ਇਸ ਹਾਦਸੇ ਦੌਰਾਨ 4 ਸਵਾਰੀਆਂ ਦੀ ਮੌਤ ਹੋ ਗਈ, ਜਦਕਿ ਕਈ ਲੋਕ ਜਖ਼ਮੀ ਹੋ ਗਏ ,ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ । ਇਹ ਹਾਦਸਾ ਦੱਖਣੀ ਕਸ਼ਮੀਰ 'ਚ ਸ਼੍ਰੀਨਗਰ ਜੰਮੂ ਰਾਹਸਟਰੀ ਰਾਜਮਾਰਗ ਕੋਲ ਵਾਪਰਿਆ ।ਦੱਸਿਆ ਜਾ ਰਿਹਾ ਬੱਸ ਜੰਮੂ ਤੋਂ ਸ਼੍ਰੀਨਗਰ ਵੱਲ ਜਾ ਰਹੀ ਸੀ । ਇਸ ਦੌਰਾਨ ਪੁਲ ਦੇ ਕੋਲ ਅਚਾਨਕ ਬੱਸ ਦਾ ਕੰਟਰੋਲ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਲੋਕਾਂ ਵਲੋਂ ਬੱਸ ਵਿੱਚ ਫਸੀਆਂ ਸਵਾਰੀਆਂ ਨੂੰ ਬਾਹਰ ਕੱਢਿਆ ।