ਵੱਡਾ ਹਾਦਸਾ : ਇਮਾਰਤ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌਤ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਇਕ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਜਖ਼ਮੀ ਹੋ ਗਏ ਹਨ। ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰਫਾਈਟਰਜ਼ ਨੂੰ ਕਰੀਬ 3 ਘੰਟੇ ਤੋਂ ਵੱਧ ਦਾ ਸਮਾਂ ਲੱਗਾ। ਹਾਦਸੇ 'ਚ ਜਖ਼ਮੀ ਹੋਏ ਲੋਕਾਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ।ਜਾਣਕਾਰੀ ਅਨੁਸਾਰ ਅੱਗ ਵੈਲਡਿੰਗ ਦੀ ਚੰਗਿਆੜੀ ਨਾਲ ਲੱਗੀ ਸੀ। ਦੱਸਿਆ ਜਾ ਰਿਹਾ ਚੰਗਿਆੜੀ ਤੋਂ ਸੂਤੀ ਕੱਪੜੇ ਨੂੰ ਅੱਗ ਲੱਗ ਗਈ ਤੇ ਹੋਲੀ- ਹੋਲੀ ਇਸ ਨੇ ਅਪਾਰਟਮੈਂਟ ਨੂੰ ਆਪਣੀ ਲਪੇਟ 'ਚ ਲੈ ਲਿਆ । ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੀਨ ਦੇ ਇਕ ਅਪਾਰਟਮੈਂਟ 'ਚ ਅੱਗ ਲੱਗਣ ਕਾਰਨ 38 ਲੋਕਾਂ ਦੀ ਮੌਤ ਹੋ ਗਈ ਸੀ ।