ਵੱਡਾ ਹਾਦਸਾ : ਡੂੰਘੀ ਖੰਡ ‘ਚ ਡਿੱਗੀ ਬੱਸ,10 ਤੋਂ ਵੱਧ ਲੋਕਾਂ ਦੀ ਦਰਦਨਾਕ ਮੌਤ, ਕਈ ਜਖ਼ਮੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੀਮਾ ਦੇ ਪੇਰੂ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਵੇਰੇ ਇੱਕ ਬੱਸ 150 ਮੀਟਰ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ ਦੌਰਾਨ 10 ਤੋਂ ਵੱਧ ਲੋਕਾਂ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਈ ਲੋਕ ਗੰਭੀਰ ਜਖ਼ਮੀ ਹੋ ਗਏ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਇਹ ਹਾਦਸਾ ਦੁਪਹਿਰ ਵੇਲੇ ਲਾਸ ਲਿਬਰਟਾਡੋਰੇਸ ਰੋਡ 'ਤੇ ਵਾਪਰਿਆ, ਜਦੋ ਬੱਸ ਅਯਾਕੁਚੋ ਵਿਭਾਗ ਦੇ ਵਿਲਕਾਸ਼ੂਆਮਨ ਨੂੰ ਛੱਡਣ ਤੋਂ ਬਾਅਦ ਲੀਮਾ ਜਾ ਰਹੀ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੈਡੀਆ 'ਤੇ ਤੇਜ਼ੀ ਨਾਲ ਵਾਇਰਲ ਹੀ ਰਹੀ ਹੈ। ਵੀਡੀਓ ਤੋਂ ਪਤਾ ਚੱਲਦਾ ਹੈ ਕਿ ਕੰਪਨੀ ਐਕਸਪ੍ਰੈਸੋ ਇੰਟਰਨੈਸ਼ਨਲ ਪੰਪਾਸ SAC ਨਾਲ ਸਬੰਧਤ ਬੱਸ ਤਬਾਹ ਹੋ ਗਈ ਸੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।

More News

NRI Post
..
NRI Post
..
NRI Post
..