ਵੱਡਾ ਹਾਦਸਾ : ਜ਼ਬਰਦਸਤ ਧਮਾਕੇ ਦੌਰਾਨ ਕਈ ਲੋਕਾਂ ਦੀ ਹੋਈ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਫ਼ਗ਼ਾਨਿਸਤਾਨ ਦੇ ਬਲਖ ਸੂਬੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਜ਼ਬਰਦਸਤ ਧਮਾਕੇ ਦੌਰਾਨ 5 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਇਹ ਧਮਾਕਾ ਤੇਲ ਕੰਪਨੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਵਾਹਨ 'ਚ ਹੋਇਆ। ਇਸ ਹਾਦਸੇ ਦੌਰਾਨ ਕਈ ਲੋਕ ਜਖ਼ਮੀ ਵੀ ਹੋ ਗਏ ਹਨ। ਜਿਨ੍ਹਾਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ । ਪੁਲਿਸ ਬੁਲਾਰੇ ਨੇ ਦੱਸਿਆ ਕਿ ਬਲਖ ਸੂਬੇ 'ਚ ਸਵੇਰੇ ਇੱਕ ਬੱਸ 'ਚ ਧਮਾਕਾ ਹੋਇਆ। ਇਹ ਗੱਡੀ ਹੈਰਟਨ ਆਇਲ ਕੰਪਨੀ ਦੇ ਮੁਲਾਜਮਾਂ ਦੀ ਸੀ। ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਪੁਲਿਸ ਅਧਿਕਾਰੀਆ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।