ਵੱਡਾ ਹਾਦਸਾ : ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਵਾਰ 2 ਮਹਿਲਾਵਾਂ ਨੂੰ ਮਾਰੀ ਟੱਕਰ, 1 ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਵਾਂਸ਼ਹਿਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਇੱਕ ਤੇਜ਼ ਰਫਤਾਰ ਕਾਰ ਨੇ ਐਕਟਿਵਾ ਸਵਾਰ 2 ਮਹਿਲਾਵਾਂ ਨੂੰ ਭਿਆਨਕ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਦੋਵੇ ਮਹਿਲਾਵਾਂ ਗੰਭੀਰ ਜਖ਼ਮੀ ਹੋ ਗਈਆਂ । ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਦਕਿ ਇਲਾਜ਼ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ, ਦੂਜੀ ਗੰਭੀਰ ਜਖ਼ਮੀ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਦੋਵੇ ਮਹਿਲਾਵਾਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਗਈਆਂ ਸਨ ,ਜੋ ਪਿੰਡ ਤਾਜੋਵਾਲ ਤੋਂ ਨਵਾਂਸ਼ਹਿਰ ਦੇ ਰਸਤੇ ਆਪਣੇ ਪਿੰਡ ਸ਼ਾਹਬਾਜ਼ਪੁਰ ਵਾਪਸ ਆ ਰਹੀਆਂ ਸਨ ,ਜਦੋ ਦੋਵੇ ਮਹਿਲਾਵਾਂ ਆਪਣੀ ਐਕਟਿਵਾ ਤੇ ਪੰਜਾਬ ਹਵੇਲੀ ਬਲਾਚੌਰ ਕੋਲ ਪਹੁੰਚਿਆ ਤਾਂ ਉਨ੍ਹਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।