ਵੱਡਾ ਹਾਦਸਾ ! ਝੂਲਾ ਟੁੱਟਣ ਕਾਰਨ ਦੋ ਬੱਚਿਆਂ ਦੀ ਮੌਤ, ਇਕ ਗੰਭੀਰ

by jaskamal

ਪੱਤਰ ਪ੍ਰੇਰਕ : ਫ਼ਿਰੋਜ਼ਪੁਰ ਵਿੱਚ ਇੱਕ ਵੱਡਾ ਰੂਹ ਕੰਬਾਊ ਹਾਦਸਾ ਵਾਪਰਿਆ ਹੈ । ਦਰਅਸਲ ਇਥੋਂ ਦੇ ਦੁਲਚੀਕੇ ਪਿੰਡ ਵਿੱਚ ਲੱਗੇ ਮੇਲੇ ਵਿੱਚ ਝੂਲੇ ਝੂਲਦਿਆਂ ਤਿੰਨ ਬੱਚਿਆਂ ਦੇ ਗਲੇ 'ਚ ਟੁੱਟੀ ਹੋਈ ਰੱਸੀ ਫਸ ਗਈ। ਇਸ ਕਾਰਨ ਤਿੰਨੋਂ ਬੱਚੇ ਝੂਲੇ ਤੋਂ ਹੇਠਾਂ ਡਿੱਗ ਗਏ, ਜਿਸ 'ਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਇੱਕ ਬੱਚਾ ਗੰਭੀਰ ਦੱਸਿਆ ਜਾ ਰਿਹਾ ਹੈ। ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ 'ਚ ਰੱਖਿਆ ਗਿਆ ਹੈ।

ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੁਲਚੀਕੇ ਵਿੱਚ ਲੱਗੇ ਮੇਲੇ ਦੌਰਾਨ ਝੂਲਾ ਝੂਲਦੇ ਸਮੇਂ ਤਿੰਨ ਬੱਚਿਆਂ ਦੇ ਗਲੇ ਵਿੱਚ ਟੁੱਟੀ ਹੋਈ ਰੱਸੀ ਫਸ ਗਈ, ਜਿਸ ਕਾਰਨ ਬੱਚੇ ਝੂਲੇ ਤੋਂ ਹੇਠਾਂ ਡਿੱਗ ਗਏ। ਜਦੋਂ ਤੱਕ ਝੂਲਾ ਰੁਕਿਆ ਤਾਂ ਤਿੰਨੋਂ ਬੱਚੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਗੰਭੀਰ ਜ਼ਖਮੀ ਹੈ। ਇੱਕ ਬੱਚੇ ਦੀ ਪਛਾਣ ਅਮਨਦੀਪ ਪੁੱਤਰ ਜੋਗਿੰਦਰ ਸਿੰਘ ਵਾਸੀ ਕਾਲੂਵਾਲਾ ਉਮਰ 15 ਸਾਲ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਝੂਲੇ ਦਾ ਮਾਲਕ ਉਥੋਂ ਫਰਾਰ ਹੋ ਗਿਆ।