ਵੱਡੀ ਕਾਰਵਾਈ : ਗੈਂਗਸਟਰ ਗੋਪੀ ਡੱਲੇਵਾਲੀਆਂ ਹਥਿਆਰਾਂ ਸਮੇਤ ਆਇਆ ਪੁਲਿਸ ਅੜਿੱਕੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਐਂਟੀ ਗੈਂਗਸਟਰ ਟਾਸ੍ਕ ਫੋਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਗੋਰੂ ਗੈਂਗ ਦੇ ਗੈਂਗਸਟਰ ਗੋਪੀ ਡੱਲੇਵਾਲੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਦੱਸਿਆ ਜਾ ਰਿਹਾ ਗੈਂਗਸਟਰ ਗੋਪੀ 2023 'ਚ ਮੋਗਾ ਵਿਖੇ ਸੰਤੋਖ ਸਿੰਘ ਕਤਲ ਮਾਮਲੇ 'ਚ ਸ਼ਾਮਲ ਮੁੱਖ ਦੋਸ਼ੀ ਸੀ । ਉਸ ਕੋਲੋਂ ਪੁਲਿਸ ਨੂੰ ਤਲਾਸ਼ੀ ਦੌਰਾਨ 1 ਪਿਸਤੌਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ । ਅਧਿਕਾਰੀਆਂ ਅਨੁਸਾਰ ਗੋਪੀ ਡੱਲੇਵਾਲੀਆਂ ਗੋਰਾਇਆ ਦੇ ਪਿੰਡ ਡੱਲੇਵਾਲ ਦਾ ਰਹਿਣ ਵਾਲਾ ਹੈ । ਗੈਂਗਸਟਰ ਗੋਪੀ 'ਤੇ ਕਈ ਅਪਰਾਧਿਕ ਮਾਮਲੇ ਦਰਜ਼ ਹਨ ਤੇ ਸਾਲ 2016 'ਚ ਗੁਰਾਇਆ ਵਿਖੇ ਹੋਏ ਕਤਲ ਮਾਮਲੇ ਵਿਚ ਇਸ ਨੂੰ ਭਗੋੜਾ ਕਾਰਾ ਕਰ ਦਿੱਤਾ ਗਿਆ ਸੀ।

More News

NRI Post
..
NRI Post
..
NRI Post
..