ਵੱਡੀ ਕਾਰਵਾਈ : ਗੈਂਗਸਟਰਾਂ ਘਰ NIA ਦੀ ਛਾਪੇਮਾਰੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : NIA ਵਲੋਂ ਗੈਂਗਸਟਰਾਂ ਨੂੰ ਲੈ ਕੇ ਲੁਧਿਆਣਾ 'ਚ ਵੱਡੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਛਾਪੇਮਾਰੀ ਦੌਰਾਨ NIA ਨੇ ਗੈਂਗਸਟਰ ਰਵੀ ਰਾਜਗੜ੍ਹ ਘਰ ਵੀ ਛਾਪੇਮਾਰੀ ਕੀਤੀ, ਉਹ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੱਸਿਆ ਜਾ ਰਿਹਾ ਹੈ ਤੇ ਇਹ ਗੈਂਗਸਟਰ ਕਾਂਗਰਸੀ ਆਗੂ ਤੇ ਸਿੱਧੂ ਮੂਸੇਵਾਲ ਦੇ ਕਤਲ 'ਚ ਸ਼ਾਮਲ ਸੀ । ਦੱਸਿਆ ਜਾ ਰਿਹਾ ਕਿ NIA ਦੀ ਟੀਮ ਪੂਰਾ ਇਲਾਕਾ ਘੇਰ ਕੇ ਗੈਂਗਸਟਰ ਦੇ ਘਰ ਪਹੁੰਚੀ । ਇਸ ਦੌਰਾਨ NIA ਵਲੋਂ ਗੈਂਗਸਟਰ ਰਵੀ ਦੇ ਮਾਪਿਆਂ ਕੋਲੋਂ ਵੀ ਪੁੱਛਗਿੱਛ ਕੀਤੀ ਗਈ। ਗੈਂਗਸਟਰ ਰਵੀ ਪੰਜਾਬ ਦੇ ਏ ਸ਼੍ਰੇਣੀ ਦੇ ਗੈਂਗਸਟਰਾਂ 'ਚੋ ਇੱਕ ਹੈ। ਇਹ ਗੈਂਗਸਟਰ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਸ਼ੱਕੀ ਹੈ । ਦੱਸ ਦਈਏ ਕਿ NIA ਨੇ ਦਿੱਲੀ, ਪੰਜਾਬ, ਰਾਜਸਥਾਨ ਤੇ ਹੋਰ ਹੀ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਹੈ ।