ਵੱਡੀ ਕਾਰਵਾਈ : ਨਾਈਟ ਬਾਰ ‘ਚ ਪੁਲਿਸ ਦਾ ਛਾਪਾ ,10 ਹੁੱਕੇ ਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਰਣਜੀਤ ਐਵਨਿਊ ਦੀ ਪੁਲਿਸ ਨੇ ਦੇਰ ਰਾਤ ਮਿਸਰੀ ਨਾਈਟ ਬਾਰ ਵਿੱਚ ਛਾਪਾ ਮਾਰਿਆ । ਪੁਲਿਸ ਨੇ ਦੋਵੇ ਬਾਰ ਮਾਲਕਾਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਹੈ । ਜਾਣਕਾਰੀ ਅਨੁਸਾਰ ਪੁਲਿਸ ਨੇ ਬਾਰ 'ਚੋ ਨਾਜਾਇਜ਼ ਸ਼ਰਾਬ ਤੇ ਹੁੱਕਾ ਬਰਾਮਦ ਕੀਤਾ ਹੈ । ਪੁਲਿਸ ਅਧਿਕਾਰੀ ਵਰਿੰਦਰ ਸਿੰਘ ਨੇ ਕਿਹਾ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਕਿਹਾ ਗੁਪਤਾ ਸੂਚਨਾ ਮਿਲੀ ਸੀ ਕਿ ਤਮਜਾਰਾ ਬਾਰ ਤੇ ਮਿਸਰੀ ਨਾਈਟ ਬਾਰ 'ਚ ਹੁੱਕਾ ਚਲ ਰਿਹਾ ਹੈ । ਇਸ ਦੇ ਅਧਾਰ 'ਤੇ ਪੁਲਿਸ ਟੀਮ ਵਲੋਂ ਛਾਪੇਮਾਰੀ ਕੀਤੀ ਗਈ । ਛਾਪੇਮਾਰੀ ਦੌਰਾਨ ਪੁਲਿਸ ਨੇ ਨਾਜਾਇਜ਼ ਸ਼ਰਾਬ ਤੇ ਹੁੱਕਾ ਬਰਾਮਦ ਕੀਤਾ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ।