ਹੋਲੇ ਮਹੱਲੇ ਜਾਣ ਵਾਲੀ ਸੰਗਤ ਲਈ ਵੱਡਾ ਐਲਾਨ; ਨਹੀਂ ਲੱਗੇਗਾ ਟੋਲ ਪਲਾਜ਼ਾ

by jaskamal

ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿਤ ਹਾਸਲ ਕਰਨ ਤੋਂ ਬਾਅਦ ਆਪ ਸਰਕਾਰ ਪੰਜਾਬ ਪੱਖੀ ਕੰਮ ਕਰਨੇ ਸ਼ੁਰੂ ਹੋ ਗਈ ਹੈ। ਇਸੇ ਤਹਿਤ ਇਕ ਵੱਡਾ ਐਲਾਨ ਪੰਜਾਬ ਦੀ ਆਪ ਸਰਕਾਰ ਵੱਲੋਂ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਕੀਤਾ ਗਿਆ ਹੈ। ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 19 ਮਾਰਚ ਤਕ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਟੋਲ ਪਲਾਜ਼ਾ ਦੀ ਪਰਚੀ ਨਹੀਂ ਭਰਨੀ ਪਵੇਗੀ। ਸਰਕਾਰ ਦਾ ਇਹ ਫੈਸਲਾ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਏ ਹੋਲੇ-ਮਹੱਲੇ ਨੂੰ ਮੁੱਖ ਰੱਖਦਿਆਂ ਲਿਆ ਗਿਆ ਹੈ।