ਕਿਸਾਨਾਂ ਦਾ ਵੱਡਾ ਐਲਾਨ , ਯਾਤਰੀ ਗੱਡੀਆਂ ਨੂੰ ਲੈ ਫੈਂਸਲਾ

by simranofficial

ਐਨ. ਆਰ. ਆਈ. ਮੀਡਿਆ : - ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨਾਂ ਨੇ ਇੱਕ ਵੱਡਾ ਫੈਂਸਲਾ ਲਿਆ, ਇੱਕ ਵੱਡਾ ਐਲਾਨ ਕਰ ਦਿੱਤਾ ਗਿਆ , ਇਹ ਐਲਾਨ ਸੀ ਪੰਜਾਬ ਚ ਯਾਤਰੀ ਗੱਡੀਆਂ ਨੂੰ ਚਲਾਉਣਾ | ਦਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਦੀ ਪਹਿਲਾਂ ਮੀਟਿੰਗ ਹੋਈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ,ਅਤੇ ਮੀਟਿੰਗ ਤੋਂ ਬਾਅਦ ਇਹ ਫੈਂਸਲਾ ਸੁਣਾ ਦਿੱਤਾ ਗਿਆ |
ਇਸ ਮੌਕੇ ਕਿਸਾਨਾਂ ਦਾ ਇਹ ਸਾਫ਼ ਤੋਰ ਤੇ ਕਹਿਣਾ ਸੀ ਕਿ 26 ਅਤੇ 27 ਤਰੀਕ ਨੂੰ ਜੋ ਦਿੱਲੀ ਵੱਲ ਕੂਚ ਕੀਤਾ ਜਾਣਾ ਹੈ ਉਹ ਬਰਕਰਾਰ ਹੈ , ਉਸ ਲਈ ਬਾਕਾਇਦਾ ਰਣਨੀਤੀ ਤਿਆਰ ਕਰ ਲਈ ਗਈ ਹੈ , ਟਰਾਲੀਆਂ ਚ ਰਾਸ਼ਨ ਭਰ ਲਿਆ ਗਿਆ ਹੈ |
ਉੱਥੇ ਹੀ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਧਾਨਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕਰ ਸਕਦੇ ਨੇ , ਨਾਲ ਹੀ ਗੱਡੀਆਂ ਚਲਾਉਣ ਦੀ ਅਪੀਲ ਵੀ ਕੇਂਦਰ ਸਰਕਾਰ ਨੂੰ ਕਰ ਦਿੱਤੀ ਗਈ ਹੈ |

ਫਿਲਹਾਲ ਕਿਸਾਨ ਸੰਗਰਸ਼ ਕਮੇਟੀ ਦਾ ਕੋਈ ਇਸ ਤੇ ਰੁੱਖ ਨਹੀਂ ਆਈਆਂ ਹੈ ਕਉਂਕਿ ਉਹ ਸੀ ਐਮ ਦੇ ਨਾਲ ਜੋ ਮੀਟਿੰਗ ਸੀ ਉਸ ਚ ਸ਼ਾਮਿਲ ਨਹੀਂ ਹੋਏ ਸਨ , ਅਤੇ ਇਸ ਹੀ ਸੰਗਠਨ ਦੇ ਵਲੋਂ ਪਹਿਲਾਂ ਸੰਗਰਸ਼ ਦੀ ਸ਼ੁਰੂਆਤ ਕੀਤੀ ਗਈ ਸੀ |