ਰਾਸ਼ਟਰਪਤੀ ਪੁਤਿਨ ਨੂੰ ਵੱਡਾ ਝੱਟਕਾ,ਰੂਸ ਛੱਡ ਕੇ ਜਾ ਰਹੇ ਰਿਜ਼ਰਵ ਫੋਜੀ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕੇਨ ਤੇ ਰੂਸ 'ਚ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਹੈ। ਹੁਣ ਪੁਤਿਨ ਨੇ ਯੂਕੇਨ ਦੇ 4 ਖੇਤਰਾਂ ਵਿੱਚ 300,000 ਰਿਜ਼ਰਵ ਫੋਜੀ ਦੀ ਤਾਇਨਾਤੀ ਦਾ ਐਲਾਨ ਕੀਤਾ ਸੀ। ਇਹ ਹੁਕਮ ਤੋਂ ਬਾਅਦ ਰਿਜ਼ਰਵ ਫੋਜੀ ਦੇਸ਼ ਛੱਡ ਕੇ ਭੱਜ ਰਹੇ ਹਨ। ਰੂਸ ਦੇ ਕਈ ਸ਼ਹਿਰਾਂ ਦੇ ਹਵਾਈ ਅੱਡੀਆਂ ਬੱਸਾਂ ਤੇ ਦੇਸ਼ ਛੱਡ ਕੇ ਜਾਣ ਵਾਲੇ ਫੋਜੀਆਂ ਦੀ ਭੀੜ ਲੱਗ ਗਈ ਹੈ । ਇਸ ਸਭ ਨੂੰ ਦੇਖਦੇ ਹੁਣ ਟਿਕਟਾਂ ਦੇ ਰੇਟਾਂ ਵਿੱਚ ਕਾਫੀ ਵਾਧਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੋਜੀਆਂ ਨੂੰ ਘਰੋਂ ਲਿਆਉਣ ਲਈ ਬੱਸਾਂ ਨੂੰ ਭੇਜੀਆਂ ਜਾ ਰਿਹਾ ਹੈ। ਕਈ ਸ਼ਹਿਰਾਂ ਵਿੱਚ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਲਾਠੀਆਂ ਨਾਲ ਹਮਲਾ ਕੀਤਾ ਤੇ ਉਨ੍ਹਾਂ ਤੇ ਗੋਲੀਆਂ ਵੀ ਚਲਾਇਆ ਗਿਆ ਹਨ । ਇਸ ਮਾਮਲੇ ਵਿੱਚ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਜੰਗ ਦੌਰਾਨ ਪਹਿਲਾ ਰੂਸ ਵਲੋਂ ਯੂਕੇਨ ਦੇ ਕਈ ਖੇਤਰਾਂ ਵਿੱਚ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਕਾਫੀ ਲੋਕਾਂ ਦੀ ਮੌਤ ਵੀ ਹੋਈ ਸੀ ਤੇ ਕੁਝ ਲੋਕ ਘਰੋਂ ਬੇਘਰ ਹੋਣ ਲਈ ਮਜ਼ਬੂਰ ਹੋ ਗਏ ਸੀ ।