ਰੂਸ ਨੂੰ ਝਟਕਾ, ਯੂਰਪੀਅਨ ਸਪੇਸ ਏਜੰਸੀ ਨੇ 8433 ਕਰੋੜ ਰੁਪਏ ਦੇ ਮਿਸ਼ਨ ਤੋਂ ਕੀਤਾ ਬਾਹਰ

by jaskamal

ਨਿਊਜ਼ ਡੈਸਕ : ਰੂਸ ਦੁਆਰਾ ਯੂਕਰੇਨ 'ਤੇ ਹਮਲਾ ਕਰਨ ਤੋਂ ਨਾਰਾਜ਼ ਯੂਰਪੀਅਨ ਸਪੇਸ ਏਜੰਸੀ (ESA) ਨੇ ਮੰਗਲ ਮਿਸ਼ਨ ਤੋਂ ਰੂਸੀ ਸਪੇਸ ਏਜੰਸੀ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਮਿਸ਼ਨ ਵਿਚ ਰੂਸ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਦੀ ਕੋਈ ਮਦਦ ਨਹੀਂ ਲਈ ਜਾਵੇਗੀ। ਇਹ ਮਿਸ਼ਨ ਕਰੀਬ 8433 ਕਰੋੜ ਰੁਪਏ ਦਾ ਹੈ, ਜਿਸ ਨਾਲ ਯੂਰਪੀ ਦੇਸ਼ਾਂ ਦੇ ਨਾਲ-ਨਾਲ ਰੂਸ ਵੀ ਸ਼ਾਮਲ ਸੀ। ਈਐੱਸਏ ਤੇ ਰੂਸੀ ਸਪੇਸ ਏਜੰਸੀ ਏਕਸੋਮਾਰਸ (ExoMars) ਮਿਸ਼ਨ ਨੂੰ ਸਤੰਬਰ 'ਚ ਲਾਂਚ ਕਰਨ ਵਾਲੇ ਸਨ।

ਈਐੱਸਏ ਦੇ ਡਾਇਰੈਕਟਰ ਜਨਰਲ ਜੋਸੇਫ ਏਸ਼ਬੈਸ਼ਰ ਨੇ ਕਿਹਾ ਕਿ ਏਕਸੋਮਾਰਸ ਇਕ ਰੋਵਰ ਹੈ ਜਿਸ ਨੂੰ ਮੰਗਲ ਗ੍ਰਹਿ 'ਤੇ ਭੇਜ ਕੇ ਉੱਥੋਂ ਦੇ ਇਤਿਹਾਸਿਕ ਤੇ ਪ੍ਰਾਚੀਨ ਵਾਤਾਵਰਨ ਦੀ ਜਾਂਚ ਕੀਤੀ ਜਾਣੀ ਸੀ ਤਾਂ ਜੋ ਜੀਵਨ ਦੀ ਉਤਪੱਤੀ ਤੇ ਸਬੂਤਾਂ ਨੂੰ ਖੋਜਿਆ ਜਾ ਸਕੇ। ਨਾਲ ਹੀ ਭਵਿੱਖ 'ਚ ਜੀਵਨ ਦੀਆਂ ਸੰਭਾਵਨਾਵਾਂ 'ਤੇ ਅਧਿਐਨ ਕੀਤਾ ਜਾ ਸਕੇ। ਜੋਸੇਫ ਨੇ ਕਿਹਾ ਕਿ ਹੁਣ ਲਾਚਿੰਗ 'ਚ ਸਮਾਂ ਲੱਗੇਗਾ ਕਿਉਂਕਿ ਵਰਤਮਾਨ ਹਾਲਾਤ ਠੀਕ ਨਹੀਂ ਹਨ। ਯੂਰਪੀ ਦੇਸ਼ਾਂ ਨੇ ਇਸ ਮਿਸ਼ਨ ਤੋਂ ਰੂਸ ਨੂੰ ਬਾਹਰ ਕਰ ਦਿੱਤਾ ਹੈ। ਹੁਣ ਇਸ ਰੋਵਰ ਦੀ ਲਾਂਚਿੰਗ ਨੂੰ ਲੈ ਕੇ ਦੁਬਾਰਾ ਤੋਂ ਯੋਜਨਾ ਬਣਾਈ ਜਾਵੇਗੀ, ਉਸ ਦੇ ਮੁਤਾਬਕ ਤਿਆਰੀ ਕੀਤੀ ਜਾਵੇਗੀ।