BIG BREAKING : ਹੁਣ ਭਗਵੰਤ ਮਾਨ ਨੂੰ ਵ੍ਹਟਸਐਪ ‘ਤੇ ਭੇਜ ਸਕੋਗੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ

by jaskamal

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸੀਐੱਮ ਅਹੁਦੇ ਦਾ ਚਾਰਜ ਸੰਭਾਲ ਲਿਆ। ਪੰਜਾਬ ਦੀ ਕਮਾਨ ਸੰਭਾਲਦੇ ਹੀ ਸੀਐੱਮ ਐਕਸ਼ਨ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਪੰਜਾਬ 'ਚੋਂ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਨੇ ਕਿਹਾ ਕਿ ਪੰਜਾਬ 'ਚ ਐਂਟੀ ਕਰਪਸ਼ਨ ਹੌਟਲਾਈਨ 23 ਮਾਰਚ ਨੂੰ ਸ਼ੁਰੂ ਕੀਤੀ ਜਾਵੇਗੀ। ਦੱਸ ਦਈਏ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਇਸ ਹੈਲਪਲਾਈਨ ਨੂੰ ਲੋਕ ਅਰਪਣ ਕੀਤਾ ਜਾਵੇਗਾ।

ਹੈਲਪਲਾਈਨ ਬਾਰੇ ਜਾਣਕਾਰੀ ਦਿੰਦਿਆਂ ਮਾਨ ਨੇ ਦਸਿਆ ਕਿ ਇਸ ਹੈਲਪਲਾਈਨ ਦੀਆਂ ਸ਼ਿਕਾਇਤਾਂ ਸਿੱਧਾ ਸੀਐਮ ਤੱਕ ਪਹੁੰਚਣਗੀਆਂ। ਇਸ ਦੇ ਨਾਲ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਵਟ੍ਹਸਐਪ `ਤੇ ਵੀ ਸ਼ਿਕਾਇਤ ਭੇਜ ਸਕਣਗੇ।