ਵੱਡੀ ਸਾਜਿਸ਼ ਹੋਈ ਨਾਕਾਮ, ਬਿਸ਼ਨੋਈ ਗੈਂਗ ਦੇ ਗੈਂਗਸਟਰ ਹਥਿਆਰਾਂ ਸਮੇਤ ਗ੍ਰਿਫ਼ਤਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਐਂਟੀ ਨਾਰਕੋਟਿਕਸ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਦੀ ਟੀਮ ਵਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਟੀਮ ਨੇ ਗੈਂਗਸਟਰ ਹਰੀਸ਼ ਤੇ ਉਸ ਦੇ ਇੱਕ ਹੋਰ ਸਾਥੀ ਨੂੰ ਕਾਬੂ ਕਰਕੇ 2 ਪਿਸਟਲ,32 ਬੋਰ ਸਮੇਤ 6 ਕਾਰਤੂਸ ਬਰਾਮਦ ਕੀਤੇ ਹਨ । ਗੈਂਗਸਟਰ ਹਰੀਸ਼ ਦੇ ਖ਼ਿਲਾਫ਼ ਲੁੱਟ ਖੋਹ ਸਮੇਤ ਹੋਰ ਵੀ ਕਈ ਅਪਰਾਧਿਕ ਮਾਮਲੇ ਦਰਜ਼ ਹਨ ।

ਹੁਣ ਹਰੀਸ਼ ਆਪਣੇ ਸਾਥੀ ਜਗਦੀਪ ਸਿੰਘ ਨਾਲ ਮਿਲ ਕੇ ਕਾਰ 'ਚ ਸਵਾਰ ਹੋ ਨਾਜਾਇਜ਼ ਅਸਲੇ ਨੂੰ ਲੈ ਕੇ ਸ਼ਿਵਾਲਿਕ ਸਿਟੀ 'ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ। ਪੁੱਛਗਿਛ ਦੌਰਾਨ ਹਰੀਸ਼ ਨੇ ਨੇ ਕਿਹਾ ਕਿ ਉਸ ਦੀ ਉਮਰ 32 ਸਾਲ ਹੈ , ਉਹ 10 ਜਮਾਤ ਪਾਸ ਹੈ ਤੇ ਸ਼ਾਦੀ ਸ਼ੁਦਾ ਹੈ, ਜੋ ਕਿ ਬਿਸ਼ਨੋਈ ਦੇ ਗੈਂਗ ਦਾ ਮੈਬਰ ਹੈ । ਸਾਲ 2009 'ਚ ਪਹਿਲਾਂ ਲੁੱਟ ਖੋਹਾਂ ਕਰਨ ਲੱਗ ਪਿਆ ਸੀ ਤੇ ਬਾਅਦ ਵਿੱਚ ਵੱਡੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ । ਦੋਸ਼ੀ ਜਗਦੀਪ ਸਿੰਘ ਦੀ ਉਮਰ 27 ਸਾਲ ਹੈ, ਉਹ 5ਵੀਂ ਤੱਕ ਪੜਾਈ ਕੀਤੀ ਹੈ। ਫਿਲਹਾਲ ਪੁਲਿਸ ਵਲੋਂ ਹਾਲੇ ਵੀ ਜਾਂਚ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..