ਜਬਰ -ਜ਼ਨਾਹ ਨੂੰ ਲੈ ਕੇ ਪੰਜਾਬ – ਹਰਿਆਣਾ ਹਾਈ ਕੋਰਟ ਦਾ ਵੱਡਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ -ਹਰਿਆਣਾ ਹਾਈ ਕੋਰਟ ਨੇ ਰੇਪ ਮਾਮਲਿਆਂ ਨੂੰ ਲੈ ਕੇ ਵੱਡਾ ਫੈਸਲਾ ਸੁਣਾਇਆ ਹੈ। ਹਾਈ ਕੋਰਟ ਨੇ ਕਿਹਾ ਜੇਕਰ ਜਬਰ -ਜ਼ਨਾਹ ਤੋਂ ਬਾਅਦ ਦੋਸ਼ੀ ਪੀੜਤਾ ਨਾਲ ਵਿਆਹ ਕਰ ਲੈਂਦਾ ਹੈ ਤਾਂ ਉਨ੍ਹਾਂ ਦੀ ਜਿੰਦਗੀ ਵਿੱਚ ਵਿਘਨ ਨਹੀ ਪਾਇਆ ਜਾ ਸਕਦਾ ।ਇਸ ਲਈ ਇਸ ਮਾਮਲੇ ਵਿੱਚ ਮੁਕੱਦਮਾ ਜਾਰੀ ਰੱਖਣ ਦੀ ਮਨਜ਼ੂਰੀ ਨਹੀ ਦਿੱਤੀ ਜਾ ਸਕਦੀ ਤਾਂ ਅਜਿਹੇ ਵਿੱਚ ਮਾਮਲੇ ਨਾਲ ਜੁੜੀ ਸਾਰੀ ਕਾਰਵਾਈ ਨੂੰ ਖਾਰਜ ਕਰ ਦਿੱਤਾ ਜਾਵੇਗਾ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਜਬਰ -ਜ਼ਨਾਹ ਹੋਣ ਦੇ 2 ਦਿਨ ਬਾਅਦ ਦੋਸ਼ੀ ਨੇ ਸ਼ਿਕਾਇਤਕਰਤਾ ਨਾਲ ਵਿਆਹ ਕਰ ਲਿਆ ਸੀ।

ਦੱਸ ਦਈਏ ਕਿ ਸੰਗਰੂਰ ਵਾਸੀ ਦੋਸ਼ੀ ਵਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਸੀ ਕਿ ਉਸ ਦੇ ਖ਼ਿਲਾਫ਼ 2020 ਵਿੱਚ ਮਾਮਲਾ ਦਰਜ਼ ਹੋਇਆ ਸੀ । ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਹ ਤਲਾਕਸ਼ੁਦਾ ਹੈ ਤੇ ਆਪਣੇ ਮਾਪਿਆਂ ਨਾਲ ਅਹਿਮਦਗੜ੍ਹ ਵਿੱਚ ਰਹਿੰਦੀ ਸੀ । ਇਸ ਦੌਰਾਨ ਉਹ ਇਲਾਕੇ ਵਿੱਚ ਰਹਿਣ ਵਾਲੇ ਦੋਸ਼ੀ ਨਾਲ ਸੰਪਰਕ 'ਚ ਆਈ ।ਦੋਸ਼ੀ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ -ਜ਼ਨਾਹ ਕੀਤਾ ।ਪਰਿਵਾਰ ਨੂੰ ਜਦੋ ਪਤਾ ਲੱਗਾ ਤਾਂ ਉਨ੍ਹਾਂ ਨੇ ਦੋਵਾਂ ਦਾ ਵਿਆਹ ਕਰ ਦਿੱਤਾ ਪਰ ਦੋਸ਼ੀ ਪਰਿਵਾਰ ਨਾਲ ਫਰਾਰ ਹੋ ਗਿਆ ਸੀ । ਹੁਣ ਦੋਵਾਂ ਦਾ ਵਿਆਹ ਹੋ ਗਿਆ, ਇਸ ਲਈ ਅਦਾਲਤ ਨੇ FIR ਨੂੰ ਖਾਰਜ ਕਰ ਦਿੱਤਾ ਹੈ ।