ਗੰਨੇ ਦੇ ਭਾਅ ਨੂੰ ਲੈ ਕੇ ਸਰਕਾਰ ਦਾ ਵੱਡਾ ਫੈਸਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਸਾਨਾਂ ਲਈ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਨੇ ਗੰਨੇ ਦੀ ਉਚਿਤ ਤੇ ਲਾਭਕਾਰੀ ਕੀਮਤ ਵਿੱਚ 15 ਰੁਪਏ ਦਾ ਵਾਧਾ ਕਰਕੇ 305 ਪ੍ਰਤੀ ਕੁਇੰਟਲ ਕਰ ਦਿੱਤਾ ਹੈ। FRP ਉਹ ਕੀਮਤ ਹੈ ਜਿਸ ਦਾ ਕਿਸਾਨਾਂ ਨੂੰ ਭੁਗਤਾਨ ਨਹੀਂ ਕਰਨਾ ਪਵੇਗਾਹੁਣ ਕਿਸਾਨਾਂ ਨੂੰ ਗੰਨੇ ਦਾ 305 ਰੁਪਏ ਪ੍ਰਤੀ ਕੁਇੰਟਲਗਾਰੰਟੀ ਭਾਅ ਮਿਲੇਗਾ। ਇਹ ਕੀਮਤ 2022 ਤੇ 2023 ਦੇ ਸੈਸ਼ਨ ਲਈ ਲਾਗੂ ਹੋਵੇਗੀ।


ਜਾਣਕਾਰੀ ਅਨੁਸਾਰ 10.25 ਪ੍ਰਤੀਸ਼ਤ ਤੋਂ ਵੱਧ ਦੀ FRP ਵਸੂਲੀ ਵਿੱਚ ਹਰ 0.1 ਪ੍ਰਤੀਸ਼ਤ ਵਾਧੇ ਲਈ ,3.05 ਰੁਪਏ ਪ੍ਰਤੀ ਕੁਇੰਟਲ ਦਾ ਪ੍ਰੀਮੀਅਮ ਵੀ ਦਿੱਤਾ ਜਾਵੇਗਾ। ਜਦੋ ਕਿ ਵਸੂਲੀ ਵਿੱਚ ਹਰ 0.1 ਪ੍ਰਤੀਸ਼ਤ ਦੀ ਕਮੀ ਲਈ FRP ਵਿੱਚ 3.05 ਰੁਪਏ ਦੀ ਕਟੌਤੀ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ FRP ਵਿੱਚ ਵਾਧੇ ਨਾਲ ਗੰਨਾ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਖੰਡ ਸੀਜ਼ਨ 2022 ਤੇ 2023 ਵਿੱਚ ਗੰਨੇ ਦੀ ਪੈਦਾਵਾਰ ਦੀ ਲਾਗਤ 162 ਰੁਪਏ ਪ੍ਰਤੀ ਕੁਇੰਟਲ ਹੋ ਸਕਦੀ ਹੈ, ਜਦਕਿ ਕਿਸਾਨਾਂ ਨੂੰ 305 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇਗਾ।

ਗੰਨੇ ਦੀ ਕੀਮਤ ਵਧਣ ਨਾਲ 5 ਕਰੋੜ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਖੰਡ ਮਿਲਾ 'ਚ ਕੰਮ ਕਰਦੇ 5 ਲੱਖ ਮਜਦੂਰਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਅਗਲੇ ਸੈਸ਼ਨ 'ਚ ਕਿਸਾਨਾਂ ਨੂੰ 1.20 ਲੱਖ ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਸਰਕਾਰ ਨੇ ਪਿਛਲੇ 8 ਸਾਲਾਂ ਵਿੱਚ ਗੰਨੇ ਦੀ ਗਾਰੰਟੀ ਮੁੱਲ ਵਿੱਚ 34 ਫੀਸਦੀ ਵਾਧਾ ਕੀਤਾ ਹੈ।