ਸਾਬਕਾ ਮੁੱਖ ਮੰਤਰੀ ਵਲੋਂ ਖਿਡਾਰੀ ਕੋਲੋਂ 2 ਕਰੋੜ ਰਿਸ਼ਵਤ ਲੈਣ ਮਾਮਲੇ ‘ਚ ਵੱਡਾ ਖੁਲਾਸਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਛਲੇ ਦੀਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਹਾ ਜਾ ਰਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਨੌਕਰੀ ਦੇਣ ਲਈ ਇੱਕ ਖਿਡਾਰੀ ਕੋਲੋਂ 2 ਕਰੋੜ ਰੁਪਏ ਦੀ ਰਿਸ਼ਵਤ ਲਈ ਗਈ । ਇਸ ਮਾਮਲੇ ਵਿੱਚ ਹੁਣ ਵੱਡਾ ਖ਼ੁਲਾਸਾ ਹੋਇਆ ਹੈ ।ਸੂਚਨਾ ਧਿਕਾਰ ਐਕਟ ਤਹਿਤ ਮਿਲੀ ਜਾਣਕਾਰੀ ਅਨੁਸਾਰ ਖਿਡਾਰੀ ਤੋਂ 2 ਕਰੋੜ ਮੰਗਣ ਵਾਲਾ ਮਾਮਲਾ ਡਰਾਮਾ ਨਿਕਲਿਆ ਹੈ । ਸਰਕਾਰ ਤੇ ਪੁਲਿਸ ਨੂੰ ਇਸ ਮਾਮਲੇ ਸਬੰਧੀ ਕੋਈ ਸ਼ਿਕਾਇਤ ਨਹੀ ਮਿਲੀ। RTI ਵਿੱਚ ਪਤਾ ਲੱਗਾ ਕਿ ਅਜਿਹਾ ਕੋਈ ਵੀ ਮਾਮਲਾ ਨਾ ਤਾਂ ਵਿਜੀਲੈਂਸ ਕੋਲ ਪਹੁੰਚਿਆ ਤੇ ਨਾ ਇਸ ਦੀ ਕੋਈ ਸ਼ਿਕਾਇਤ ਦਰਜ਼ ਹੋਈ ਹੈ ।