ਸੈਂਟਿਆਗੋ , 30 ਸਤੰਬਰ ( NRI MEDIA )
ਭੂਚਾਲ ਦੇ ਝਟਕੇ ਐਤਵਾਰ ਨੂੰ ਚਿਲੀ ਦੇ ਪੈਸੀਫਿਕ ਆਫ ਕੋਸਟ 'ਤੇ ਮਹਿਸੂਸ ਕੀਤੇ ਗਏ , ਜਾਣਕਾਰੀ ਅਨੁਸਾਰ ਭੂਚਾਲ ਦੀ ਤੀਬਰਤਾ 6.8 ਸੀ , ਸੰਯੁਕਤ ਰਾਜ ਦੇ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਭੂਚਾਲ ਕਾਰਨ ਜ਼ਿਆਦਾ ਨੁਕਸਾਨ ਹੋਣ ਦੀ ਅਤੇ ਸੁਨਾਮੀ ਦੀ ਭਵਿੱਖਬਾਣੀ ਨਹੀਂ ਕੀਤੀ ਹੈ , ਜਾਣਕਾਰੀ ਅਨੁਸਾਰ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 10:57 ਵਜੇ ਆਇਆ, ਇਸ ਦਾ ਕੇਂਦਰ ਰਾਜਧਾਨੀ ਸੈਂਟਿਯਾਗੋ ਤੋਂ ਲਗਭਗ 225 ਮੀਲ ਦੱਖਣ 'ਤੇ ਸੀ , ਇਸ ਦੀ ਡੂੰਘਾਈ ਸਤ੍ਹਾ ਤੋਂ ਲਗਭਗ 10.3 ਮੀਲ ਸੀ |
ਯੂਐਸਜੀਐਸ ਦੇ ਅਨੁਸਾਰ, ਭੂਚਾਲ ਪ੍ਰਭਾਵਿਤ ਖੇਤਰ ਵਿੱਚ ਜਾਨ ਮਾਲ ਦੇ ਨੁਕਸਾਨ ਦੀ ਸੰਭਾਵਨਾ ਘੱਟ ਹੈ , ਦਰਅਸਲ ਚਿਲੀ 'ਰਿੰਗ ਆਫ ਫਾਇਰ' ਖੇਤਰ ਵਿਚ ਪੈਂਦਾ ਹੈ , ਜਿੱਥੇ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣੀ ਅਮਰੀਕਾ ਪਲੇਟਾਂ ਦੇ ਵਿਚਕਾਰ ਟਕਰਾ ਹੁੰਦਾ ਰਹਿੰਦਾ ਹੈ, ਇਸ ਦੇ ਕਾਰਨ, ਇਸ ਖੇਤਰ ਵਿੱਚ ਲਗਾਤਾਰ ਭੂਚਾਲ ਆਉਂਦੇ ਰਹਿੰਦੇ ਹਨ |
ਜ਼ਿਕਰਯੋਗ ਹੈ ਕਿ ਕਿ ਤਿੰਨ ਮਹੀਨੇ ਪਹਿਲਾਂ ਚਿਲੀ ਦੇ ਕੋਕਿੰਬੋ ਵਿੱਚ 6.5 ਮਾਪ ਦਾ ਭੂਚਾਲ ਆਇਆ ਸੀ ਹਾਲਾਂਕਿ, ਜਾਨ ਅਤੇ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਸੀ , ਇਸ ਤੋਂ ਪਹਿਲਾਂ ਸਾਲ 2010 ਵਿਚ ਇਸ ਤੱਟਵਰਤੀ ਖੇਤਰ ਵਿਚ 8.8 ਮਾਪ ਦਾ ਭੂਚਾਲ ਆਇਆ ਸੀ , ਇਸ ਤੋਂ ਬਾਅਦ ਸੁਨਾਮੀ ਕਾਰਨ ਤਕਰੀਬਨ 300 ਲੋਕਾਂ ਦੀ ਮੌਤ ਹੋ ਗਈ ਸੀ ,ਇਹ ਭੂਚਾਲ 1960 ਤੋਂ ਬਾਅਦ ਚਿਲੀ ਦੇ ਇਤਿਹਾਸ ਦਾ ਸਭ ਤੋਂ ਤੇਜ਼ ਭੂਚਾਲ ਸੀ ,ਇਸ ਕਾਰਨ ਰਾਜਧਾਨੀ ਸੈਂਟਿਯਾਗੋ ਨੂੰ ਭਾਰੀ ਨੁਕਸਾਨ ਹੋਇਆ ਸੀ ।



