ਵੱਡੀ ਵਾਰਦਾਤ : 15 ਸਾਲਾ ਕੁੜੀ ਨੇ ਆਪਣੇ ਮਾਪਿਆਂ ਦਾ ਕੀਤਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ 15 ਸਾਲਾਂ ਕੁੜੀ ਨੇ ਆਪਣੇ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਸ਼ੀ ਕੁੜੀ ਨੇ ਪੁਲਿਸ ਅਧਿਕਾਰੀ ਨੂੰ ਦੱਸਿਆ ਕਿ ਕਿ ਉਹ ਆਪਣੇ ਮਾਪਿਆਂ ਦੇ ਹਿੰਸਕ ਵਿਵਹਾਰ ਤੋਂ ਪ੍ਰੇਸ਼ਾਨ ਹੋ ਗਈ ਸੀ ਤੇ ਉਸ ਦੀ ਮਾਂ ਹਮੇਸ਼ਾ ਉਸ ਨਾਲ ਕੁੱਟਮਾਰ ਕਰਦੀ ਸੀ। ਕੁੜੀ ਨੇ ਕਿਹਾ ਮੇਰੇ ਮਾਂ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ । SSP ਸ਼ਲੋਕ ਨੇ ਕਿਹਾ ਕੁੜੀ ਨੇ ਆਪਣੇ ਮਾਪਿਆਂ ਨੂੰ ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਕੁਹਾੜੀ ਨਾਲ ਵੱਢ ਕੇ ਕਤਲ ਕਰਨ ਦੀ ਗੱਲ ਨੂੰ ਕਬੂਲ ਕੀਤਾ ਹੈ । ਪੁਲਿਸ ਨੇ ਇਸ ਮਾਮਲੇ ਵਿੱਚ 2 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਅਧਿਕਾਰੀ ਨੂੰ ਜਾਂਚ ਵਿੱਚ ਪਤਾ ਲੱਗਾ ਕਿ ਨਾਬਾਲਗ ਕੁੜੀ ਦੀ ਪਹਿਲਾਂ ਵੀ ਇੱਕ ਵਿਅਕਤੀ ਨਾਲ ਗੱਲ ਹੋਈ ਸੀ ।ਕੁੜੀ ਨੇ ਉਸ ਨੂੰ ਨੀਦ ਦੀਆਂ ਗੋਲੀਆਂ ਦੀ ਵਿਵਸਥਾ ਕਰਨ ਲਈ ਕਿਹਾ ਸੀ ਤੇ ਉਸ ਨੇ ਇਨਕਾਰ ਕਰ ਦਿੱਤਾ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁੜੀ ਨੇ ਆਪਣੀ ਮਾਂ ਲਈ ਬਣਾਈ ਚਾਹ 'ਚ 5 ਗੋਲੀਆਂ ਤੇ ਆਪਣੇ 50 ਸਾਲਾ ਪਿਓ ਲਈ ਬਣਾਏ ਦੁੱਧ 'ਚ 10 ਗੋਲੀਆਂ ਮਿਲਾਈਆਂ ਸਨ। ਕੁੜੀ ਦੇ ਮਾਤਾ -ਪਿਤਾ ਘਰ ਦੇ ਬਾਹਰ ਸੋਂਦੇ ਸੀ ,ਜਦਕਿ ਦੋਸ਼ੀ ਕੁੜੀ ਤੇ ਉਸ ਦੀ ਛੋਟੀ ਭੈਣ ਘਰ ਦੇ ਅੰਦਰ ਸੋਂਦੇ ਸਨ। ਬੀਤੀ ਦਿਨੀਂ ਕੁੜੀ ਪਹਿਲਾਂ ਪੌੜ੍ਹੀ ਰਾਹੀਂ ਗੁਆਂਢੀ ਦੀ ਛੱਤ 'ਚ ਚੜ੍ਹ ਗਈ ਤੇ ਆਪਣੇ ਘਰ ਦੇ ਸਾਹਮਣੇ ਆ ਗਈ। ਜਿੱਥੇ ਉਸ ਨੇ ਆਪਣੇ ਮਾਪਿਆਂ ਦੇ ਸਿਰ ਵਿੱਚ ਕੁਹਾੜੀ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਫਿਲਹਾਲ ਪੁਲਿਸ ਵਲੋਂ ਕੁੜੀ ਨੂੰ ਬਾਲ ਘਰ ਭੇਜ ਦਿੱਤਾ ਗਿਆ , ਜਦਕਿ 2 ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ ।