ਵੱਡੀ ਵਾਰਦਾਤ : 16 ਸਾਲਾਂ ਕੁੜੀ ਦਾ ਪ੍ਰੇਮੀ ਨੇ ਕੀਤਾ ਬੇਰਹਿਮੀ ਨਾਲ ਕਤਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਤੋਂ ਦਿਲ ਦਹਿਲਾਉਣ ਵਾਲਾ ਸਾਹਮਣੇ ਆ ਰਿਹਾ ਹੈ ,ਜਿੱਥੇ 16 ਸਾਲਾਂ ਕੁੜੀ ਦਾ ਉਸ ਦੇ ਪ੍ਰੇਮੀ ਨੇ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਜਦੋ ਪ੍ਰੇਮੀ ਦਾ ਮਨ ਨਹੀ ਭਰਿਆ ਤਾਂ ਉਸ ਨੇ ਪੱਥਰ ਮਾਰ ਕੇ ਉਸ ਨੂੰ ਕੁੱਚਲ ਦਿੱਤਾ । ਇਹ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ। ਜਿਸ ਦੇ ਆਧਾਰ 'ਤੇ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਕਰਨ 'ਤੇ ਪੁਲਿਸ ਸਾਹਮਣੇ ਆਇਆ ਕਿ ਇਹ ਸਾਰੀ ਵਾਰਦਾਤ ਨੂੰ ਅੰਜਾਮ ਉਸ ਦੇ ਸਨਕੀ ਪ੍ਰੇਮੀ ਵਲੋਂ ਦਿੱਤਾ ਗਿਆ। ਪੁਲਿਸ ਅਨੁਸਾਰ ਦੋਸ਼ੀ ਨੇ ਕੁੜੀ ਤੇ ਕਈ ਵਾਰ ਕੀਤੇ ਜਦੋ ਤੱਕ ਉਹ ਪੂਰੀ ਤਰਾਂ ਮਰ ਨਹੀ ਗਈ। ਉਸ 'ਤੇ ਵਾਰ ਕਰਦਾ ਰਿਹਾ…. ਹਾਲਾਂਕਿ ਇਹ ਨਹੀਂ ਪਤਾ ਲਗਾ ਕਿ ਇਸ ਘਟਨਾ ਨੂੰ ਕਿਉ ਅੰਜਾਮ ਦਿੱਤਾ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।