ਵੱਡੀ ਘਟਨਾ : 2 ਬਾਈਕ ਸਵਾਰ ਲੁਟੇਰੇ ਮਹਿਲਾ ਦਾ ਫੋਨ ਖੋਹ ਹੋਏ ਫਰਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹੁਣ ਸੋਢਲ ਰੋਡ ਕੋਲ 2 ਬਾਈਕ ਸਵਾਰ ਲੁਟੇਰਿਆਂ ਨੇ ਇੱਕ ਮਹਿਲਾ ਦਾ ਫੋਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ । ਸਾਰੀ ਘਟਨਾ ਉੱਥੇ ਲੱਗੇ CCTV ਕੈਮਰੇ 'ਚ ਕੈਦ ਹੋ ਗਈ। ਬਲਜੀਤ ਕੌਰ ਨੇ ਦੱਸਿਆ ਕਿ ਉਸ ਦੀ ਕੁੜੀ ਨੇ ਬਾਹਰੋਂ ਪੈਸੇ ਭੇਜੇ ਸਨ। ਜਿਸ ਲਈ ਉਹ ਸੋਢਲ ਸਥਿਤ ਡਾਇਮੰਡ ਵੈਸਟਰਨ ਯੂਨੀਅਨ ਦੇ ਦਫ਼ਤਰ ਆਈ ਸੀ । ਪੈਸੇ ਕਢਵਾਉਣ ਤੋਂ ਬਾਅਦ ਜਦੋ ਉਹ ਵਾਪਸ ਘਰ ਜਾ ਰਹੀ ਸੀ ਤਾਂ 2 ਬਾਈਕ ਸਵਾਰ ਨੌਜਵਾਨ ਗਲਤ ਸਾਈਡ ਤੋਂ ਆਏ,ਉਸ ਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ। ਪੀੜਤ ਬਲਜੀਤ ਨੇ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਹੀ ਪੁਲਿਸ ਨੂੰ ਦਿੱਤੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..