ਵੱਡੀ ਵਾਰਦਾਤ : 7 ਸਾਲਾ ਬੱਚੀ ਦੀ ਮਿਲੀ ਸ਼ੱਕੀ ਹਾਲਾਤ ‘ਚ ਲਾਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅਮਰੀਕਾ ਵਿਖੇ ਟੈਕਸਾਸ 'ਚ ਇਕ 7 ਸਾਲਾ ਬੱਚੀ ਦੇ ਲਾਪਤਾ ਹੋਣ ਦੇ 2 ਦਿਨ ਬਾਅਦ ਸ਼ੱਕੀ ਹਾਲਾਤ 'ਚ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਇਸ ਮਾਮਲੇ 'ਚ FedEx ਡਿਲੀਵਰੀ ਡਰਾਈਵਰ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਐਥਿਨਾ ਸਟ੍ਰੈਡ ਕਈ ਦਿਨਾਂ ਤੋਂ ਲਾਪਤਾ ਸੀ ਤੇ ਟੇਨਰ ਲਿਨ ਹਾਰਨਰ ਨੂੰ ਬੱਚੀ ਨੂੰ ਅਗਵਾ ਤੇ ਕਤਲ ਦੇ ਦੋਸ਼ ਵੀ ਗ੍ਰਿਫਤਾਰ ਕੀਤਾ ਗਿਆ । ਉਸ ਨੇ ਬੱਚੀ ਦਾ ਕਤਲ ਕਰਨ ਦਾ ਦੋਸ਼ ਕਬੂਲ ਕਰਨ ਤੋਂ ਬਾਅਦ ਅਧਿਕਾਰੀਆਂ ਨੂੰ ਦੱਸਿਆ ਕਿ ਲਾਸ਼ ਕਿੱਥੇ ਹੈ। ਫਿਲਹਾਲ ਅਧਿਕਾਰੀਆਂ ਵਲੋਂ ਹਾਰਨਰ ਨੂੰ ਜੇਲ੍ਹ ਭੇਜ ਦਿੱਤਾ ਗਿਆ। ਇਸ ਦੋਸ਼ੀ ਵਲੋਂ ਕੋਈ ਵੀ ਵਕੀਲ ਆਉਣ ਲਈ ਤਿਆਰ ਨਹੀਂ ਹੈ। ਫਿਲਹਾਲ ਪੁਲਿਸ ਨੂੰ ਇਹ ਅਪਰਾਧ ਕਰਨ ਦੇ ਪਿੱਛੇ ਦੇ ਕਾਰਨਾਂ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ।

More News

NRI Post
..
NRI Post
..
NRI Post
..