ਵੱਡੀ ਘਟਨਾ : 5 ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਮਾਮਲੇ ‘ਚ ਵੱਡਾ ਖ਼ੁਲਾਸਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ ਬੀਤੀ ਦਿਨੀਂ ਅਰਬਨ ਅਸਟੇਟ 'ਚ 5 ਲੱਖ ਰੁਪਏ ਦੀ ਨਕਦੀ ਤੇ 30 ਤੋਲੇ ਸੋਨਾ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਹੁਣ ਪੁਲਿਸ ਵਲੋਂ ਕਿ ਵੱਡੇ ਖ਼ੁਲਾਸੇ ਕੀਤੇ ਗਏ ਹਨ। ਦੱਸਿਆ ਜਾ ਰਿਹਾ ਚੋਰ ਕੋਈ ਹੋਰ ਨਹੀ ਸਗੋਂ ਘਰ ਦੀ ਸੰਸਕਾਰੀ ਨੂੰਹ ਹੀ ਨਿਕਲੀ । ਮਹਿਲਾ ਨੇ ਕਿਸੇ ਤੋਂ ਕਰਜ਼ਾ ਲਿਆ ਸੀ ,ਉਸ ਨੇ ਕਰਜ਼ਾ ਜਲਦੀ ਵਾਪਸ ਕਰਨ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਦੀ ਪਛਾਣ ਵੰਦਨਾ ਦੇ ਰੂਪ 'ਚ ਹੋਈ ਹੈ।

ਵੰਦਨਾ ਨੇ ਘਰ ਵਿੱਚ ਖੁਦ ਚੋਰੀ ਕੀਤੀ ਤੇ ਖੁਦ ਹੀ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ । ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸ਼ੱਕ ਹੋਣ ਤੇ ਜਦੋ ਪੁਲਿਸ ਨੇ ਵੰਦਨਾ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਸਾਰੀ ਵਾਰਦਾਤ ਦਾ ਪਰਦਾਫਾਸ਼ ਹੋਇਆ । ਦੋਸ਼ੀ ਮਹਿਲਾ ਨੇ ਦੱਸਿਆ ਕਿ ਉਸ ਨੇ ਕੁਝ ਲੋਕਾਂ ਕੋਲੋਂ ਕਰਜ਼ਾ ਲਿਆ ਸੀ । ਜਿਸ ਕਾਰਨ ਉਸ ਨੇ ਆਪਣੇ ਸਹੁਰੇ ਘਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।