ਵੱਡੀ ਵਾਰਦਾਤ : ਘਰ ’ਚ ਸੌਂ ਰਹੇ ਵਿਅਕਤੀ ’ਤੇ ਕੁਹਾੜੀ ਨਾਲ ਹਮਲਾ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ’ਚ ਰੋਜ਼ਾਨਾ ਕਿਤੇ ਨਾ ਕਿਤੇ ਕੁੱਟਮਾਰ, ਕਤਲ, ਨਸ਼ਾ ਆਦਿ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਠਿੰਡਾ ਦੇ ਧੋਬੀਆਣਾ ਪਿੰਡ ’ਚ ਘਰ ’ਚ ਸੌ ਰਹੇ ਵਿਅਕਤੀ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕੀਤਾ ਗਿਆ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ’ਚ ਕੈਦ ਹੋਈ ਹੈ। ਜ਼ਖਮੀ ਦਾ ਨਾਮ ਕਾਲਾ ਸਿੰਘ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।