ਵੱਡੀ ਘਟਨਾ : ਮਾਮੂਲੀ ਲੜਾਈ ਨੇ ਲਿਆ ਖੂਨੀ ਰੂਪ, Canada ‘ਚ ਪੰਜਾਬੀ ਨੌਜਵਾਨ ‘ਤੇ ਕਤਲ ਦਾ ਲੱਗਾ ਦੋਸ਼…..

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਦੇ ਸ਼ਹਿਰ ਵੈਨਕੂਵਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਲੜਾਈ ਦੌਰਾਨ ਹੋਏ ਇੱਕ ਵਿਅਕਤੀ ਦੇ ਕਤਲ ਮਾਮਲੇ 'ਚ 32 ਸਾਲਾਂ ਪੰਜਾਬੀ ਨੌਜਵਾਨ ਇੰਦਰਦੀਪ ਸਿੰਘ 'ਤੇ ਦੂਜੇ ਦਰਜ਼ੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਅਧਿਕਾਰੀ ਅਨੁਸਾਰ ਸ਼ਹਿਰ ਦੇ ਡਾਊਨਟਾਊਨ 'ਚ ਕਾਫੀ ਸ਼ਾਪ ਦੇ ਬਾਹਰ 2 ਵਿਅਕਤੀਆਂ ਵਿਚਾਲੇ ਹੋਏ ਲੜਾਈ ਨੇ ਦੇਖਦੇ ਹੀ ਦੇਖਦੇ ਖੂਨੀ ਰੂਪ ਲੈ ਲਿਆ। ਜਾਂਚ 'ਚ ਸਾਹਮਣੇ ਆਇਆ ਹੈ ਕਿ ਪੀੜਤ 'ਤੇ ਸ਼ੱਕੀ ਇੱਕ -ਦੂਜੇ ਨੂੰ ਜਾਣਦੇ ਸਨ। ਪੁਲਿਸ ਅਧਿਕਾਰੀ ਨੇ ਬਿਆਨ 'ਚ ਕਿਹਾ ਕਿ ਇਲਾਕੇ ਵਿੱਚ ਘੁੰਮ ਰਿਹਾ ਕਾਂਸਟੇਬਲ ਚਾਕੂ ਮਾਰਨ ਦੇ ਕੁਝ ਪਲਾਂ ਬਾਅਦ ਹੀ ਮੌਕੇ 'ਤੇ ਪਹੁੰਚਿਆ ਤੇ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੀੜਤ ਦੀ ਪਛਾਣ 37 ਸਾਲਾ ਪਾਲ ਸਟੇਨਲੀ ਦੇ ਰੂਪ 'ਚ ਹੋਈ ਹੈ ਪਰ ਹਸਪਤਾਲ ਲਿਜਾਣ ਸਮੇ ਉਸ ਦੀ ਮੌਤ ਹੋ ਗਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।