ਵੱਡੀ ਵਾਰਦਾਤ : 50 ਰੁਪਏ ਖ਼ਾਤਰ ਕੁੱਟ-ਕੁੱਟ ਵਿਅਕਤੀ ਦਾ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਰਾਲਾ ਦੇ ਪਿੰਡ ਢਿੱਲਵਾਂ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਰਫ਼ 50 ਰੁਪਏ ਖ਼ਾਤਰ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ 50 ਰੁਪਏ ਲਈ ਹੋਈ ਲੜਾਈ ਨੇ ਖੂਨੀ ਰੂਪ ਲੈ ਲਿਆ। ਜਿਸ ਤੋਂ ਬਾਅਦ ਇਸ ਦੋਸਤ ਨੇ ਆਪਣੇ ਦੂਜੇ ਦੋਸਤ ਨੂੰ ਕੁੱਟ -ਕੁੱਟ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੋਵਾਂ ਦੀ ਸ਼ਰਾਬ ਪੀਣ ਨੂੰ ਲੈ ਕੇ ਲੜਾਈ ਹੋਈ ਸੀ। ਮ੍ਰਿਤਕ ਦੀ ਪਛਾਣ ਸ਼ਿਵਨਾਥ ਮੁਖੀਆਂ ਬਿਹਾਰ ਦੇ ਰੂਪ 'ਚ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲਾ ਦਰਜ਼ ਕਰ ਲਿਆ । ਪੁਲਿਸ ਨੇ ਦੋਸ਼ੀ ਇਨਰਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਅਧਿਕਾਰੀ ਵਰਿਆਮ ਸਿੰਘ ਨੇ ਦੱਸਿਆ ਕਿ ਸ਼ਿਵਨਾਥ ਤੇ ਇਨਰਜੀਤ ਦੋਵੇ ਪਿੰਡ ਢਿੱਲਵਾਂ 'ਚ ਖੇਤਾਂ 'ਚ ਕੰਮ ਕਰਦੇ ਸਨ ਤੇ ਮੋਟਰਾਂ 'ਤੇ ਰਹਿੰਦੇ ਸਨ ।ਦੇਰ ਰਾਤ ਦੋਵੇ ਸ਼ਰਾਬ ਪੀਣ ਲੱਗੇ ਸ਼ਰਾਬ ਪੀਂਦਿਆਂ ਹੀ ਇਨਰਜੀਤ ਨੇ ਸ਼ਿਵਨਾਥ ਨੂੰ ਇੱਕ ਪੈੱਗ ਹੋਰ ਲਾਉਣ ਲਈ ਕਿਹਾ ਪਰ ਸ਼ਿਵਨਾਥ ਨੇ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ। ਪੈੱਗ ਨਾ ਲਾਉਣ ਤੇ ਇਨਰਜੀਤ ਨੇ ਉਸ ਨੂੰ 50 ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ।50 ਰੁਪਏ ਨਾ ਦੇਣ 'ਤੇ ਇਨਰਜੀਤ ਨੇ ਡੰਡੇ ਨਾਲ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਕਰਕੇ ਉਸ ਨੇ ਦਮ ਤੋੜ ਦਿੱਤਾ ।ਫਿਲਹਾਲ ਪੁਲਿਸ ਵੱਲੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।