ਵੱਡੀ ਵਾਰਦਾਤ : ਧਾਰਮਿਕ ਡੇਰੇ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਹੋਇਆ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿੱਚ ਆਏ ਦਿਨ ਕਤਲ ਦੇ ਮਾਮਲੇ ਸਾਹਮਣੇ ਆਉਦੇ ਹਨ। ਉੱਥੇ ਹੀ ਜਲੰਧਰ ਤੋਂ ਇਕ ਦੇ ਧਾਰਮਿਕ ਡੇਰੇ ਦੇ ਸੇਵਾਦਾਰ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਇਹ ਮਾਮਲਾ ਪਿੰਡ ਸੰਮੀ ਤੋਂ ਆਇਆ ਹੈ ਜਿੱਥੇ ਇਕ ਧਾਰਮਿਕ ਜਗ੍ਹਾ ਦੇ ਸੇਵਾਦਾਰ ਦਾ ਕਤਲ ਕਰ ਦਿੱਤਾ ਗਿਆ ਹੈ । ਜਾਣਕਾਰੀ ਅਨੁਸਾਰ ਸੇਵਾਦਾਰ ਦਾ ਤੇਜ਼ਧਾਰ ਹਥਿਆਰ ਨਾਲ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ। ਪਿੰਡ ਦੇ ਲੋਕਾਂ ਨੇ ਮੌਕੇ ਤੇ ਪੁਲਿਸ ਨੂੰ ਇਸ ਵਾਰਦਾਤ ਦੀ ਸੂਚਨਾ ਦਿੱਤੀ 'ਤੇ ਪੁਲਿਸ ਨੇ ਆ ਕੇ ਅੱਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡ ਦੀ ਦਰਗਾਹ ਵਿੱਚ ਹੀ ਸੇਵਾਦਾਰ ਰਹਿੰਦਾ ਸੀ ਤੇ ਪਿੰਡ ਦੇ ਲੋਕ ਇਸ ਨੂੰ ਖਾਣਾ ਖਵਾ ਦਿੰਦੇ ਸਨ। ਪਰ ਜਦੋ ਅੱਜ ਪਿੰਡ ਵਿੱਚ ਦੁੱਧ ਪਾਉਣ ਆਏ ਦੋਧੀ ਨੇ ਦਰਗਾਹ ਤੇ ਦੇਖਿਆ ਤਾਂ ਸੇਵਾਦਾਰ ਦੀ ਲਾਸ਼ ਪਈ ਹੋਈ ਸੀ। ਜਿਸ ਦਾ ਸਿਰ ਧੜ ਤੋਂ ਅਲੱਗ ਕੀਤਾ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਸੇਵਾਦਾਰ ਦਾ ਨਾਮ ਜਗਦੀਸ਼ ਰਾਜ ਹੈ ਤੇ ਲੋਕ ਇਨ੍ਹਾਂ ਨੂੰ ਜੁੰਮੇ ਸ਼ਾਹ ਦੇ ਨਾਮ ਤੋਂ ਬੁਲਾਂਦੇ ਸੀ। ਉਨ੍ਹਾਂ ਨੇ ਕਿਹਾ ਕਿ ਉਹ 2009 'ਚ ਜਗ੍ਹਾ ਦੇ ਸੇਵਾਦਾਰ ਬਣੇ ਸੀ।

ਪੁਲਿਸ ਦੇ ਮੁੱਖੀ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਪਿੰਡ ਦੀ ਦਰਗਾਹ 'ਤੇ ਕਿਸੇ ਦਾ ਕਤਲ ਹੋ ਗਿਆ ਹੈ। ਜਿਸ ਤੋਂ ਬਾਅਦ ਮੌਕੇ ਤੇ ਉਨ੍ਹਾਂ ਨੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਉਹ ਜਲਦ ਹੀ ਇਸ ਮਾਮਲੇ ਨੂੰ ਸੁਲਝਾਉਣਗੇ।