ਵੱਡੀ ਘਟਨਾ : ਭੈਣ ਨੂੰ ਛੱਡ ਘਰ ਆ ਰਹੇ ਨੌਜਵਾਨ ਦੀ ਹਾਦਸੇ ‘ਚ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਤਪੁਰ ਵਿਖੇ ਇਕ ਨੌਜਵਾਨ ਮਿਸਰਪ੍ਰੀਤ ਸਿੰਘ ਦੀ ਸੜਕ ਹਾਦਸੇ 'ਚ ਮੌਤ ਦੀ ਖਬਰ ਸਾਮਣੇ ਆਈ ਹੈ। ਜਾਣਕਾਰੀ ਅਨੁਸਾਰ ਮਿਸਰਪ੍ਰੀਤ ਸਿੰਘ ਆਪਣੀ ਭੈਣ ਨੂੰ ਛੱਡ ਕੇ ਵਾਪਿਸ ਆਪਣੇ ਘਰ ਆ ਰਿਹਾ ਸੀ। ਇਸ ਦੌਰਾਨ ਤੇਜ ਰਫਤਾਰ ਟ੍ਰੈਕਟਰ ਟਰਾਲੀ ਤੇ ਸਵਾਰ ਜਰਨੈਲ ਸਿੰਘ ਨੇ ਸੜਕ ਤੇ ਇੱਕ ਦਮ ਚਾੜ ਦਿੱਤਾ। ਜਿਸ ਕਾਰਨ ਸੀ ਘਟਨਾ 'ਚ ਮਿਸਰਪ੍ਰੀਤ ਸਿੰਘ ਦੀ ਭਿਆਨਕ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।