ਵੱਡੀ ਘਟਨਾ : 2 ਹੈੰਡ ਗ੍ਰੇਨੇਡ ਤੋਂ ਬਾਅਦ ਹੁਣ 3 ਟੁਕੜਿਆਂ ‘ਚ ਵੱਢੀ ਮਿਲੀ ਲਾਸ਼, ਫੈਲੀ ਸਨਸਨੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : 26 ਜਨਵਰੀ ਤੋਂ ਬਾਅਦ ਪਹਿਲਾਂ ਦਿੱਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ, ਦਿੱਲੀ ਪੁਲਿਸ ਨੂੰ ਪਹਿਲਾਂ ਇੱਕ ਘਰ 'ਚੋਂ 2 ਹੈੰਡ ਗ੍ਰੇਨੇਡ ਬਰਾਮਦ ਹੋਏ ਸੀ। ਹੁਣ ਪੁਲਿਸ ਨੂੰ ਭਲਸਵਾ ਨਾਲੇ 'ਚੋ 3 ਟੁਕੜਿਆਂ 'ਚ ਵੱਢੀ ਹੋਈ ਲਾਸ਼ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਮੌਕੇ 'ਤੇ ਐਫ. ਐਸ. ਐਲ ਟੀਮ ਨੂੰ ਬੁਲਾਇਆ ਸੀ। ਟੀਮ ਵਲੋਂ ਜਾਂਚ ਕਰਨ 'ਤੇ ਭਲਸਵਾ ਡੇਅਰੀ ਦੇ ਇਕ ਘਰ 'ਚੋ ਖੂਨ ਦੇ ਕੁਝ ਨਮੂਨੇ ਮਿਲੇ ਹਨ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਜਹਾਗੀਰਪੁਰੀ ਇਲਾਕੇ 'ਵਿੱ'ਚੋ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਕਿ ਇੱਥੇ ਕਿਸੇ ਘਰ 'ਚ ਕਿਰਾਏ 'ਤੇ ਰਹਿ ਰਹੇ ਸੀ। ਦਿੱਲੀ ਪੁਲਿਸ ਨੇ ਜਗਜੀਤ ਸਿੰਘ ਤੇ ਨੌਸ਼ਾਦ ਨੂੰ ਅਤਵਾਦੀ ਸੰਗਠਨਾਂ ਨਾਲ ਸਬੰਧ ਹੋਣ ਕਰਕੇ ਗ੍ਰਿਫ਼ਤਾਰ ਕੀਤਾ । ਗ੍ਰਿਫ਼ਤਾਰ ਜਗਜੀਤ ਸਿੰਘ ਦੇ ਵਿਦੇਸ਼ ਬੈਠੇ ਅੱਤਵਾਦੀ ਅਰਸ਼ਦੀਪ ਡੱਲਾ ਦੇ ਸੰਪਰਕ 'ਚ ਸੀ ।

More News

NRI Post
..
NRI Post
..
NRI Post
..