ਵੱਡੀ ਵਾਰਦਾਤ : ਦੋਸਤ ਦਾ ਕਤਲ ਕਰਨ ਤੋਂ ਬਾਅਦ ਕੀਤਾ ਇਹ ਕਾਰਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਲਵਾੜਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਦੋਸਤ ਦਾ ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕੀਤਾ ਗਿਆ। ਕਰਮਦੀਨ ਵਾਸੀ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਦਾ ਸਾਲ ਯਸੀਨ ਪਤਨੀ ਦੀ ਮੌਤ ਤੋਂ ਬਾਅਦ ਹੁਣ ਉਸ ਕੋਲ ਹੀ ਰਹਿੰਦਾ ਹੈ। ਕਰੀਬ 3 ਮਹੀਨੇ ਪਹਿਲਾਂ ਹੀ ਉਸ ਦੇ ਸਾਲੇ ਯਸੀਨ ਨੇ ਇੱਕ ਨਵੀ ਗੱਡੀ ਪਿਕਅੱਪ ਲਈ ਸੀ। ਉਕਤ ਨੌਜਵਾਨ ਅਕਸਰ ਹੀ ਇਲਾਕੇ ਤੋਂ ਕਬਾੜ ਖਰੀਦਣ ਵਾਲਿਆਂ ਨਾਲ ਆਪਣੀ ਗੱਡੀ ਤੇ ਕਬਾੜ ਲੈ ਕੇ ਕਬਾੜੀਆ ਕੋਲ ਕਿਰਾਏ ਤੇ ਢੋਆ ਢੁਆਈ ਕਰਦਾ ਸੀ।

ਬੀਤੀ ਦਿਨੀਂ ਯਸੀਨ ਦਾ ਇੱਕ ਦੋਸਤ ਨਰੇਸ਼ ਕੁਮਾਰ ਪਿੰਡ ਕੋਲ ਪਟਿਆਲਾ ਜੋ ਕਿ ਵੱਖ -ਵੱਖ ਪਿੰਡਾਂ ਤੋਂ ਕਬਾੜ ਖਰੀਦਣ ਦਾ ਕੰਮ ਕਰਦਾ ਸੀ ਤੇ ਅਕਸਰ ਉਸ ਦੀ ਗੱਡੀ ਪਿਕਅੱਪ ਤੇ ਲੋਡ਼ ਕਰਕੇ ਲੈ ਜਾਂਦਾ ਸੀ। ਅੱਜ ਉਸ ਦਾ ਸਾਲਾਂ ਯਸੀਨ ਆਪਣੀ ਗੱਡੀ ਲੈ ਕੇ ਗਿਆ ਸੀ । ਜਦੋ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਉਹ ਨਰੇਸ਼ ਨਾਲ ਹੈ ਪਰ ਕੁਝ ਸਮਾਂ ਬਾਅਦ ਜਦੋ ਯਸੀਨ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਆਉਂਦਾ ਰਿਹਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਯਕੀਨ ਹੈ ਕਿ ਉਸ ਦੇ ਸਾਲੇ ਯਸੀਨ ਦਾ ਨਰੇਸ਼ ਕੁਮਾਰ ਨੇ ਬੇਰਹਿਮੀ ਨਾਲ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਤੇ ਪਿਕਅੱਪ ਗੱਡੀ ਨੂੰ ਗਾਇਬ ਕਰ ਦਿੱਤਾ ।ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।