ਵੱਡੀ ਵਾਰਦਾਤ : ਨੌਜਵਾਨ ਦਾ ਕਤਲ ਕਰਨ ਤੋਂ ਬਾਅਦ ਅੱਖਾਂ ਕੱਢ ਲੈ ਗਏ ਕਾਤਲ…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ -ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ 19 ਸਾਲਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਕਾਤਲ ਉਸ ਦੀਆਂ ਅੱਖਾਂ ਕੱਢ ਕੇ ਲੈ ਗਏ, ਜਦਕਿ ਉਸ ਦੀ ਲਾਸ਼ ਨੂੰ ਪਲਾਟ 'ਚ ਸੁੱਟ ਦਿੱਤਾ। ਕਤਲ ਦਾ ਪਤਾ ਉਸ ਸਮੇ ਲਗਾ ਜਦੋ ਕਬਾੜ ਇਕੱਠਾ ਕਰਨ ਵਾਲੇ ਵਿਅਕਤੀ ਨੇ ਪਲਾਟ ਵਿੱਚ ਲਾਸ਼ ਪਈ ਦੇਖੀ। ਲੋਕਾਂ ਵਲੋਂ ਇਸ ਘਟਨਾ ਦੀ ਸੂਚਨਾ ਮੌਕੇ 'ਤੇ ਪੁਲਿਸ ਨੂੰ ਦਿੱਤੀ ਗਈ। ਫਿਲਹਾਲ ਪੁਲਿਸ ਨੂੰ ਵੀ ਕਤਲ ਦੇ ਕਾਰਨ ਦਾ ਪਤਾ ਨਹੀਂ ਲਗਾ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਸ਼ਹੀਦ ਬਾਬਾ ਦੀਪ ਸਿੰਘ ਦੇ ਰਹਿਣ ਵਾਲੇ 19 ਸਾਲਾ ਵਿਕਾਸ ਦੇ ਰੂਪ 'ਚ ਹੋਈ ਹੈਂ। ਦੱਸਿਆ ਜਾ ਰਿਹਾ ਕਿ ਵਿਕਾਸ ਫੋਕਲ ਪੁਆਇੰਟ ਫੈਜ਼ -5 ਦੇ ਆਰਤੀ ਸਟੀਲ ਦੀ ਰੋਲਿੰਗ ਮਿਲ 'ਚ ਇੰਜੈਕਟਰ ਦਾ ਕੰਮ ਕਰਦਾ ਸੀ ।ਉਹ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਪਰ ਉਹ ਘਰ ਵਾਪਸ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਪਰਿਵਾਰਿਕ ਮੈਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਸਵੇਰੇ ਪਤਾ ਲਗਾ ਕਿ ਵਿਕਾਸ ਦੀ ਲਾਸ਼ ਪਲਾਟ 'ਚ ਪਈ ਹੋਈ ਹੈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।