ਵੱਡੀ ਵਾਰਦਾਤ : ਕੱਪੜਾ ਵਪਾਰੀ ਤੋਂ ਬਾਅਦ ਇਕ ਹੋਰ ਦੁਕਾਨਦਾਰ ‘ਤੇ ਚੱਲਿਆ ਗੋਲੀਆਂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਲਗਾਤਾਰ ਕਾਨੂੰਨ ਵਿਵਸਥਾ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਜਲੰਧਰ ਤੋਂ ਬਾਅਦ ਹੁਣ ਫਗਵਾੜਾ 'ਚ ਇਕ ਦੁਕਾਨਦਾਰ ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆ ਰਹੀਆਂ ਹੈ। ਦੱਸਿਆ ਜਾ ਰਿਹਾ ਫਗਵਾੜਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਇਕ ਦੁਕਾਨਦਾਰ ਨੂੰ ਦੁਕਾਨ 'ਤੇ ਬੁਲਾ ਕੇ ਗੋਲੀਆਂ ਚਲਾਈਆਂ ਗਿਆ ਹਨ। ਜਿਸ ਕਾਰਨ ਦੁਕਾਨਦਾਰ ਜਖ਼ਮੀ ਹੋ ਗਿਆ। ਗੋਲੀ ਦੁਕਾਨਦਾਰ' ਤੇ ਹੱਥ ਵਿੱਚ ਲੱਗੀ ਹੈ । ਲੋਕਾਂ ਵਲੋਂ ਮੌਕੇ 'ਤੇ ਜਖ਼ਮੀ ਦੁਕਾਨਦਾਰ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ।

ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਪਾਸ਼ਟਾ ਦੇ ਮਾਡਲ ਟਾਊਨ ਵਿਖੇ ਲੱਕੜ ਦਾ ਟਾਲ ਹੈ ਤੇ ਉਸ ਦਾ ਪਿੰਡ ਦੇ ਹੀ ਗੋਪਾਲ ਤੇ ਸਾਹਿਲ ਨਾਲ ਪੁਰਾਣੀ ਰੰਜਿਸ਼ ਸੀ ਤੇ ਰੰਜਿਸ਼ ਦੇ ਕਾਰਨ ਉਨ੍ਹਾਂ ਦੋਵਾਂ ਨੇ ਉਸ 'ਤੇ ਲੜਾਈ ਦੌਰਾਨ ਗੋਲੀਆਂ ਚਲਾ ਦਿੱਤੀਆਂ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲਾ ਪੁਰਾਣੀ ਰੰਜਿਸ਼ ਦਾ ਹੈ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਜਲੰਧਰ ਦੇ ਨਕੋਦਰ ਕੋਲ ਇਕ ਕੱਪੜਾ ਵਪਾਰੀ ਕੋਲੋਂ 30 ਲੱਖ ਦੀ ਫਿਰੌਤੀ ਮੰਗੀ ਗਈ ਸੀ। ਫਿਰੌਤੀ ਨਾ ਦੇਣ 'ਤੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।