ਵੱਡੀ ਵਾਰਦਾਤ : ਗੁੱਸੇ ‘ਚ ਆਏ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲ ਬੱਸ ‘ਤੇ ਕੀਤਾ ਹਮਲਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿੰਡ ਹਰਚੋਵਾਲ ਵਿਖੇ ਬੱਸ ਹੇਠਾਂ ਆਉਣ ਨਾਲ ਪਾਲਤੂ ਕੁੱਤੇ ਦੀ ਮੌਤ ਤੋਂ ਬਾਅਦ ਗੁੱਸੇ 'ਚ ਆਏ, ਕੁੱਤੇ ਦੇ ਮਾਲਕ ਨੇ ਆਪਣੇ ਸਾਥੀਆਂ ਸਮੇਤ ਬੱਚਿਆਂ ਨਾਲ ਭਰੀ ਸਕੂਲ ਬੱਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ।

ਇਸ ਵਾਰਦਾਤ ਦੌਰਾਨ ਬੱਸ 'ਚ ਬੈਠੇ ਬੱਚੇ ਕਾਫੀ ਸਹਿਮ ਗਏ ਤੇ ਰੋਂਦੇ ਰਹੇ ਪਰ ਕੁੱਤੇ ਦੇ ਮਾਲਕ ਨੂੰ ਰਤਾ ਵੀ ਤਰਸ ਨਹੀਂ ਆਇਆ। ਇਸ ਘਟਨਾ ਨਾਲ ਬੱਚਿਆਂ 'ਚ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਵਾਇਰਲ ਹੋ ਰਹੀ ਹੈ ।