ਵੱਡੀ ਘਟਨਾ : ਪੇਟੀ ‘ਚ ਬੰਦ ਕੀਤੀ ਮਹਿਲਾ ਦੀ ਲਾਸ਼ ਮਾਮਲੇ ਨੂੰ ਲੈ ਕੇ ਵੱਡੇ ਖ਼ੁਲਾਸੇ, ਜਾਣੋ ਪੂਰਾ ਮਾਮਲਾ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੁਸ਼ਿਆਰਪੁਰ ਦੇ ਪਿੰਡ ਉੜਮੁੜ ਟਾਂਡਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ,ਜਿੱਥੇ 28 ਸਾਲਾ ਮਹਿਲਾ ਦਾ ਗੁਆਂਢ 'ਚ ਰਹਿੰਦੇ ਵਿਅਕਤੀ ਨੇ ਕਤਲ ਕਰਕੇ ਪੇਟੀ ਵਿੱਚ ਬੰਦ ਕਰ ਦਿੱਤਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ। ਜਾਂਚ ਦੌਰਾਨ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋਏ ਹਨ। ਪੁਲਿਸ ਅਧਿਕਾਰੀ ਅਨੁਸਾਰ ਗੈਂਗਰੇਪ ਕਰਨ ਤੋਂ ਬਾਅਦ ਵਿਆਹੁਤਾ ਦਾ ਕਤਲ ਕੀਤਾ ਗਿਆ । ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 3 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ।ਪੁਲਿਸ ਟੀਮ ਵਲੋਂ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਤਲ ਕੀਤੀ ਗਈ ਮਹਿਲਾ ਦੇ 2 ਬੱਚੇ ਵੀ ਸੀ ।

ਪੁੱਛਗਿੱਛ ਦੌਰਾਨ ਮ੍ਰਿਤਕ ਦੀ ਭੈਣ ਨੇ ਕਿਹਾ ਕਾਤਲ ਉਸ ਦਾ ਭਰਾ ਲੱਗਦਾ ਸੀ ਪਰ ਪਤਾ ਨਹੀ ਸੀ ਕਿ ਰਿਸ਼ਤੇ ਵਿੱਚ ਲੱਗਦੇ ਉਸ ਦੇ ਭਰਾ ਨੇ ਭੈਣ ਨਾਲ ਅਜਿਹਾ ਕੰਮ ਦੇਣਾ ਹੈ । ਪਰਿਵਾਰ ਵੱਲੋ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਟਾਂਡਾ ਉੜਮੁੜ ਵਿੱਚ ਇੱਕ ਮਹਿਲਾ ਦੀ ਲਾਸ਼ ਉਸ ਦੇ ਗੁਆਂਢ ਦੇ ਘਰ ਪੇਟੀ 'ਚੋ ਬਰਾਮਦ ਹੋਈ । ਕਤਲ ਕੀਤੀ ਗਈ ਮਹਿਲਾ ਆਪਣੇ ਪੇਕੇ ਘਰ ਆਈ ਹੋਈ ਸੀ । ਕਤਲ ਕੀਤੀ ਗਈ ਮਹਿਲਾ ਦੇ ਪਿਤਾ ਨੇ ਕਿਹਾ ਕਿ ਉਸ ਦੇ ਭਾਣਜੇ ਕਰਨ ਨੇ ਉਸ ਨੂੰ ਦੱਸਿਆ ਕਿ ਉਸ ਦਾ ਭਰਾ ਰਜਿੰਦਰ ਉਸ ਦਾ ਕਤਲ ਕਰਕੇ ਕਿਸੇ ਵਿਅਕਤੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਿਆ ਤੇ ਜਦੋ ਉਨ੍ਹਾਂ ਦੇ ਘਰ ਵਿੱਚ ਤਲਾਸ਼ੀ ਲਈ ਗਈ ਤਾਂ ਮਹਿਲਾ ਦੀ ਪੇਟੀ 'ਚੋ ਲਾਸ਼ ਬਰਾਮਦ ਹੋਈ । ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।