ਵੱਡੀ ਵਾਰਦਾਤ : ਭਰਾ ਹੀ ਚਚੇਰੇ ਭਰਾ ਦੀ ਜਾਨ ਦਾ ਬਣਾਇਆ ਦੁਸ਼ਮਣ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਹਿਲਪੁਰ ਦੇ ਪਿੰਡ ਸਰਦੁਲਾਪੁਰ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਚਚੇਰੇ ਭਰਾ ਨੂੰ ਉਲ੍ਹਾਮਾ ਦੇਣ ਗਏ ਵਿਅਕਤੀ ਦਾ ਕੁੱਟ- ਕੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ 'ਚ 2 ਮਹਿਲਾਵਾਂ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਹਰਮੇਸ਼ ਲਾਲ ਦੇ ਰੂਪ 'ਚ ਹੋਈ ਹੈ। ਮ੍ਰਿਤਕ ਦੀ ਪਤਨੀ ਮੀਨਾ ਨੇ ਕਿਹਾ ਕਿ ਹਮਲਾਵਰ ਉਸ ਦੇ ਪਤੀ ਦੇ ਚਾਚੇ ਦੇ ਮੁੰਡੇ ਹਨ ।ਬੀਤੀ ਦਿਨੀਂ ਉਸ ਦੇ ਪਤੀ ਦੇ ਪਹਿਲੇ ਵਿਆਹ ਦੀ ਕੁੜੀ ਜੂਹੀ ਨੂੰ ਉਸ ਦੀ ਭੂਆ ਬਿਮਲਾ ਦੇਵੀ ਦੇ ਘਰੋਂ ਚੁੱਕ ਕੇ ਉਸ ਨੂੰ ਮ੍ਰਿਤਕ ਪਤੀ ਹਰਮੇਸ਼ ਦੀ ਪਹਿਲੀ ਪਤਨੀ ਦੇ ਘਰ ਲੈ ਗਏ। ਜਿਸ ਦਾ ਉਲ੍ਹਾਮਾ ਦੇਣ ਗਏ, ਉਸ ਦੇ ਪਤੀ ਨਾਲ ਉਸ ਦੇ ਚਾਚੇ ਦੇ ਮੁੰਡਿਆਂ ਨੇ ਕੁੱਟਮਾਰ ਕੀਤੀ ਤੇ ਉਸ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਮੌਕੇ ਤੋਂ ਫਰਾਰ ਹੋ ਗਏ ।