ਵੱਡੀ ਵਾਰਦਾਤ : 2 ਭੈਣਾਂ ਦੇ ਇਕਲੋਤੇ ਭਰਾ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਸਬਾ ਬੀਣੇਵਾਲ ਦੇ ਪਿੰਡ ਡੱਲੇਵਾਲ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਰਜਿੰਦਰ ਕੁਮਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ 2 ਭੈਣਾਂ ਦਾ ਇਕਲੌਤਾ ਭਰਾ ਸੀ ਤੇ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਸ਼ਮੀਰੀ ਲਾਲ ਨੇ ਦੱਸਿਆ ਕਿ ਬੀਤੀ ਦਿਨੀਂ ਰਜਿੰਦਰ ਕੁਮਾਰ ਰਵੀ ਆਪਣੇ ਚਚੇਰੇ ਭਰਾ ਦਾ ਮੋਟਰਸਾਈਕਲ ਲੈ ਕੇ ਪਿੰਡ ਦੇ ਨੌਜਵਾਨ ਗਗਨਦੀਪ ਵਾਸੀ ਡੱਲੇਵਾਲ ਤੇ ਵਿਸ਼ਾਲ ਕੁਮਾਰ ਨਾਲ ਆਪਣੀ ਮਾਤਾ ਨੂੰ ਇਹ ਬੋਲ ਕੇ ਚਲਾ ਗਿਆ ਕਿ ਉਹ ਕੁਝ ਸਮੇ ਵਿਚ ਵਾਪਸ ਆ ਜਾਣਗੇ। ਉਨ੍ਹਾਂ ਨੇ ਕਿਹਾ ਉਸ ਤੋਂ 1 ਘੰਟੇ ਬਾਅਦ ਰਵੀ ਦਾ ਫੋਨ ਤੇ ਉਸ ਦੇ ਸਾਥੀਆਂ ਦਾ ਫੋਨ ਬੰਦ ਆਉਣ ਲੱਗ ਪਿਆ ਫਿਰ ਸਾਰੇ ਪਰਿਵਾਰ ਵਲੋਂ ਉਸ ਦੀ ਕਾਫੀ ਸਮੇ ਤੱਕ ਭਾਲ ਕੀਤੀ ਗਈ ਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਪਰ ਉਨ੍ਹਾਂ ਨੂੰ ਕੋਈ ਸੁਰਾਗ ਨਹੀਂ ਮਿਲਿਆ।

ਸਵੇਰੇ ਜਦੋ ਸਾਰੇ ਪਿੰਡ ਦੇ ਲੋਕ ਉਸ ਦੀ ਭਾਲ ਕਰ ਰਹੇ ਸਨ ਤਾਂ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਦਪੁਰ ਦੇ ਜੰਗਲ ਵਿੱਚ ਰਵੀ ਦਾ ਮੋਟਰਸਾਈਕਲ ਕੱਚੇ ਰਸਤੇ ਤੇ ਖੜ੍ਹਾ ਮਿਲਿਆ, ਜਦੋ ਕੁਝ ਦੂਰੀ ਤੇ ਜਾ ਕੇ ਦੇਖਿਆ ਤਾਂ ਰਵੀ ਦੀ ਲਾਸ਼ ਪਈ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਦੇ ਨਿਸ਼ਾਨ ਸੀ, ਜਦਕਿ ਰਵੀ ਦੇ ਨਾਲ ਗਏ ਨੌਜਵਾਨ ਲਾਪਤਾ ਦੱਸੇ ਜਾ ਰਹੇ ਹਨ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਕਿ ਰਵੀ ਦਾ ਕਤਲ ਉਸ ਦੇ ਨਾਲ ਗਏ ਸਾਥੀਆਂ ਨੇ ਕੀਤਾ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ । ਪੁਲਿਸ ਨੇ ਮਾਮਲਾ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।