ਵੱਡੀ ਘਟਨਾ : ਨਸ਼ਾ ਤਸਕਰ ਘਰ ਚੱਲੀਆਂ ਗੋਲੀਆਂ, ਇਲਾਕੇ ‘ਚ ਦਹਿਸ਼ਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਤਲਵੰਡੀ ਕਲਾਂ ਕੋਲ ਦੇਰ ਰਾਤ ਨਸ਼ਾ ਤਸਕਰ ਦੇ ਘਰ ਗੋਲੀਆਂ ਚਲਾਈਆਂ ਗਈਆਂ ਹਨ। ਜਿਸ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ । ਦੱਸਿਆ ਜਾ ਰਿਹਾ ਦੇਰ ਰਾਤ ਨਸ਼ਾ ਤਸਕਰ ਬਲਵਿੰਦਰ ਸਿੰਘ ਦੇ ਘਰ 1 ਵਿਅਕਤੀ ਨਸ਼ਾ ਖਰੀਦਣ ਆਇਆ ਸੀ। ਇਸ ਦੌਰਾਨ ਨਸ਼ਾ ਤਸਕਰ ਤੇ ਉਕਤ ਵਿਅਕਤੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਤੇ ਨਸ਼ਾ ਖਰੀਦਣ ਆਏ ਵਿਅਕਤੀ ਨੇ ਨਸ਼ਾ ਤਸਕਰ ਘਰ ਗੋਲੀਆਂ ਚਲਾ ਦਿੱਤੀਆਂ। ਜਾਣਕਾਰੀ ਅਨੁਸਾਰ 2 ਗੋਲੀਆਂ ਨਸ਼ਾ ਤਸਕਰ ਦੇ ਕੁੱਤੇ ਨੂੰ ਲੱਗੀਆਂ ਹਨ ,ਜਦਕਿ ਤੀਜੀ ਗੋਲੀ ਬਾਰੇ ਹਾਲੇ ਕੁਝ ਸਪਸ਼ੱਟ ਨਹੀ ਹੋ ਸਕਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਨਸ਼ਾ ਖਰੀਦਣ ਆਇਆ ਵਿਅਕਤੀ ਆਪਣੀ ਬੰਦੂਕ ਤੇ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ।

More News

NRI Post
..
NRI Post
..
NRI Post
..