ਵੱਡੀ ਵਾਰਦਾਤ : ਕੈਬ ਡਰਾਈਵਰ ਦਾ ਬੇਰਹਿਮੀ ਨਾਲ ਕਤਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ): ਚੰਡੀਗੜ੍ਹ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ,ਜਿੱਥੇ ਕੈਬ ਡਰਾਈਵਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕੈਬ ਡਰਾਈਵਰ ਗੱਡੀ 'ਚ ਖੂਨ ਨਾਲ ਲਖਪੱਖ ਪਿਆ ਹੋਇਆ ਸੀ। ਜਿਸ ਦੀ ਜਾਣਕਾਰੀ ਪੁਲਿਸ ਨੂੰ ਮਿਲੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਦੇਖਿਆ ਤਾਂ ਕੈਬ ਡਰਾਈਵਰ ਦੀ ਧੋਣ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਹੋਇਆ ਸੀ।

ਪੁਲਿਸ ਅਧਿਕਾਰੀ ਸਤਿੰਦਰ ਸਿੰਘ ਨੇ ਆਪਣੀ ਟੀਮ ਨਾਲ ਪਹੁੰਚ ਲਾਸ਼ ਨੂੰ ਕਬਜ਼ੇ 'ਚ ਲੈ ਕੇ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ ।ਮ੍ਰਿਤਕ ਦੀ ਪਛਾਣ ਧਰਮਪਾਲ ਸਿੰਘ ਦੇ ਰੂਪ ਹੋਈ ਹੈ , ਜੋ ਕਿ ਰਾਜਸਥਾਨ ਦਾ ਰਹਿਣ ਵਾਲਾ ਸੀ ਤੇ ਮੌਜੂਦਾ ਸਮੇ 'ਚ ਜ਼ੀਰਕਪੁਰ 'ਚ ਰਹਿੰਦਾ ਸੀ।

ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਜਾਣਕਾਰੀ ਅਨੁਸਾਰ ਕੈਬ ਡਰਾਈਵਰ ਚਿੱਟੇ ਰੰਗ ਦੀ ਈਟੀਓਸ ਗੱਡੀ 'ਚ ਖੂਨ ਨਾਲ ਲਖਪੱਖ ਹਾਲਤ 'ਚ ਪਿਆ ਹੋਇਆ ਸੀ ,ਉੱਥੇ ਹੀ ਉਸ ਦੀ ਧੋਣ 'ਤੇ ਤੇਜ਼ਧਾਰ ਹਥਿਆਰ ਦੇ ਵਾਰ ਕੀਤੇ ਹੋਏ ਸਨ । ਸੂਤਰਾਂ ਅਨੁਸਾਰ ਡਰਾਈਵਰ ਦਾ ਕਿਸੇ ਸਵਾਰੀ ਵੱਲੋ ਬੇਰਹਿਮੀ ਨਾਲ ਕਤਲ ਕੀਤਾ ਗਿਆ। ਕਿਹਾ ਜਾ ਰਿਹਾ ਕਿ ਕੈਬ ਚੰਡੀਗੜ੍ਹ ਸੈਕਟਰ -43 ਤੋਂ ਬੁੱਕ ਹੋਈ ਸੀ ਤੇ ਬੈਰੀਅਰ ਕੋਲ ਸਵਾਰੀ ਨੇ ਡਰਾਈਵਰ ਦੀ ਧੋਣ 'ਤੇ ਪਿੱਛੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।