ਵੱਡੀ ਘਟਨਾ : ਪ੍ਰੇਮ ਸਬੰਧਾਂ ਨੂੰ ਲੈ ਕੇ ਜੋੜੇ ਨੇ ਜ਼ਿੰਦਗੀ ਖਤਮ ਕਰਨ ਦੀ ਕੀਤੀ ਕੋਸ਼ਿਸ਼…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼ਾਹਕੋਟ ਦੇ ਪਿੰਡ ਮੀਏਵਾਲ ਤੋਂ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ , ਜਿੱਥੇ ਪ੍ਰੇਮ ਸਬੰਧਾਂ ਦੇ ਚਲਦੇ ਪ੍ਰੇਮੀ ਜੋੜੇ ਨੇ ਆਪਣੀ ਜ਼ਿੰਦਗੀ ਖਤਮ ਕਰਨ ਦੀ ਕੋਸ਼ਿਸ ਕੀਤੀ। ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ, ਜਦਕਿ ਮੁੰਡੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।ਪਿੰਡ ਦੇ ਵਾਸੀ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਪਿੰਡ ਸਲੈਚਾ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਕੀੜੇ ਵਿਅਕਤੀ ਦਾ ਫੋਨ ਆਇਆ ਕਿ ਪਿੰਡ 'ਚ ਇਕ ਕੁੜੀ ਤੇ ਮੁੰਡੇ ਨੇ ਸਲਫਾਸ ਨਿਗਲ ਲਈ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਮਿਲਦੇ 'ਤੇ ਪੁਲਿਸ ਥਾਣੇ ਦਿੱਤੀ ।

ਉਨ੍ਹਾਂ ਅਨੁਸਾਰ ਗੁਰਸ਼ਰਨ ਸਿੰਘ ਦੇ ਪਿੰਡ ਮੀਏਵਾਲ ਦੀ ਕੁੜੀ ਮਨਪ੍ਰੀਤ ਕੌਰ ਨਾਲ ਪ੍ਰੇਮ ਸੰਬੰਧ ਸਨ ਤੇ ਮੁੰਡਾ ਕੁੜੀ ਦੇ ਘਰ ਗਿਆ ਸੀ ।ਜਿਸ ਕਾਰਨ ਰੌਲਾ ਪੈਣ 'ਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਜਿਸ ਤੋਂ ਬਾਅਦ ਪ੍ਰੇਮੀ ਜੋੜੇ ਨੇ ਸਲਫਾਸ ਨਿਗਲ ਲਈ । ਇਸ ਦੌਰਾਨ ਕੁੜੀ ਦੀ ਮੌਤ ਹੋ ਗਈ ,ਜਦਕਿ ਮੁੰਡੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।